ਪੱਤਰ ਪ੍ਰੇਰਕ
ਮਮਦੋਟ, 23 ਜੁਲਾਈ
ਲੱਖੋ ਕੇ ਬਹਿਰਾਮ ਦੀ ਪੁਲੀਸ ਨੇ ਇੱਕ ਲੜਕੀ ਵੱਲੋਂ ਵਿਆਹ ਕਰ ਕੇ ਵਿਦੇਸ਼ ਲਿਜਾਣ ਦੇ ਨਾਮ ’ਤੇ 14 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਹੈ। ਸਬ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਤਰਸੇਮ ਸਿੰਘ ਵਾਸੀ ਗੁਲਾਮ ਪੱਤਰਾ ਨੇ ਦੱਸਿਆ ਕਿ ਗਗਨਦੀਪ ਕੌਰ ਵਾਸੀਅਨ ਪਿੰਡ ਗਜਰੋਲਾ ਜਬਤੀ ਥਾਣਾ ਪੂਰਨਪੁਰ ਜ਼ਿਲ੍ਹਾ ਪੀਲੀਭੀਤ ਯੂਪੀ ਨੇ ਆਪਣੇ ਮਾਤਾ-ਪਿਤਾ ਨਾਲ ਮਿਲ ਕੇ ਤਰਸੇਮ ਸਿੰਘ ਨਾਲ ਠੱਗੀ ਮਾਰਨ ਦੀ ਨੀਅਤ ਨਾਲ ਵਿਆਹ ਕਰਵਾਇਆ ਅਤੇ ਵਿਦੇਸ਼ ਲਿਜਾਣ ਦੇ ਨਾਮ ’ਤੇ ਆਪਣੇ ਖਾਤੇ ਵਿੱਚ ਤਰਸੇਮ ਸਿੰਘ ਕੋਲੋਂ ਕਰੀਬ 14 ਲੱਖ ਰੁਪਏ ਜਮ੍ਹਾਂ ਕਰਵਾ ਲਏ ਪਰ ਜਦੋਂ ਵੀਜ਼ਾ ਨਹੀਂ ਲੱਗਿਆ, ਗਗਨਦੀਪ ਕੌਰ, ਤਰਸੇਮ ਸਿੰਘ ਦਾ ਘਰ ਛੱਡ ਕੇ ਅਪਣੇ ਪੇਕੇ ਘਰ ਚਲੀ ਗਈ।