ਕੋਟਕਪੂਰਾ: ਕੋਟਕਪੂਰਾ ਦਿਹਾਤੀ ਪੁਲੀਸ ਨੇ ਚੋਰੀਆਂ ਕਰਨ ਵਾਲੇ ਇਕ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਗਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਚੋਰੀ ਦੇ ਪੰਜ ਮੋਟਰਸਾਈਕਲ ਤੇ ਐੱਲਈਡੀ ਬਰਾਮਦ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਬੇਅੰਤ ਕੌਰ ਅਨੁਸਾਰ ਦਿਹਾਤੀ ਪੁਲੀਸ ਨੂੰ 27 ਨਵੰਬਰ ਨੂੰ ਪਿੰਡ ਢਿਲਵਾਂ ਕਲਾਂ ਤੋਂ ਚੋਰੀ ਹੋਣ ਦੀ ਸੂਚਨਾਂ ਮਿਲੀ ਸੀ, ਜਿਸ ਵਿਚ ਇੱਕ ਐਲਈਡੀ ਤੇ ਸਿਲੰਡਰ ਚੋਰੀ ਹੋ ਗਿਆ ਸੀ। ਪੁਲੀਸ ਨੇ ਮਾਮਲੇ ਦੀ ਤਫ਼ਤੀਸ਼ ਕਰਕੇ ਇਸ ਕੇਸ ਵਿਚ ਮੁਲਜ਼ਮ ਨਿਰਮਲ ਸਿੰਘ ਉਰਫ ਨਿੰਮਾ ਤੇ ਰੋਮਿਓ ਵਾਸੀ ਢਿਲਵਾਂ ਕਲਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਤਾਂ ਮੁਲਜ਼ਮਾਂ ਨੇ ਇਹ ਚੋਰੀ ਸਵੀਕਾਰ ਕਰਦਿਆਂ ਇਕ ਹੋਰ ਚੋਰੀ ਬਾਰੇ ਵੀ ਦੱਸਿਆ ਤੇ ਮੁਲਜ਼ਮ ਵਿਜੇ ਸਿੰਘ, ਰਵਿੰਦਰ ਸਿੰਘ ਉਰਫ ਰਵੀ ਵਾਸੀ ਢਿਲਵਾਂ ਕਲਾਂ ਨੂੰ ਵੀ ਪੁਲੀਸ ਨੇ ਕਾਬੂ ਕਰ ਲਿਆ। ਪੁਲੀਸ ਪੰਜਵੇਂ ਮੁਲਜ਼ਮ ਹਰੀ ਰਾਮ ਅਜੇ ਫ਼ਰਾਰ ਹੈ। -ਨਿੱਜੀ ਪੱਤਰ ਪ੍ਰੇਰਕ