ਨਿੱਜੀ ਪੱਤਰ ਪ੍ਰੇਰਕ
ਜਲਾਲਾਬਾਦ 3 ਫਰਵਰੀ
ਹਲਕਾ ਜਲਾਲਾਬਾਦ ਤੋਂ ਜਗਦੀਪ ਕੰਬੋਜ ਗੋਲਡੀ ਦੀ ਚੋਣ ਮੁਹਿੰਮ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਬਲਾਕ ਸਮਿਤੀ ਦੇ ਸਾਬਕਾ ਚੇਅਰਮੈਨ ਸ਼ੇਰਬਾਜ ਸੰਧੂ ਵੈਰੋਕਾ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਜਗਦੀਪ ਗੋਲਡੀ ਨੇ ਪਾਰਟੀ ’ਚ ਇਨਾਂ ਦਾ ਸਵਾਗਤ ਕੀਤਾ ਅਤੇ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿਵਾਇਆ। ਸ਼ਾਮਲ ਹੋਣ ਵਾਲਿਆਂ ’ਚ ਬਰਿੰਦਰ ਸਿੰਘ ਸਰਪੰਚ, ਡਾ. ਅਮਰਜੀਤ ਸਿੰਘ ਹਲੀਮ ਵਾਲਾ,ਕਰਮ ਸਿੰਘ ਸਰਪੰਚ ਚੱਕ ਸਿੰਘੇ ਵਾਲਾ,ਹਰਦੀਪ ਸਿੰਘ ਸਾਬਕਾ ਸਰਪੰਚ ਭੰਬਾ ਵਟੂ,ਮੇਹਰ ਸਿੰਘ ਕਾਠਗੜ,ਮੇਜਰ ਸਿੰਘ ਜਾਨੀਸਰ,ਡਾ ਅਸ਼ੋਕ ਕੁਮਾਰ ਸਾਬਕਾ ਸਰਪੰਚ ਪੰਡਤਾਂ ਵਾਲੀ ਝੁੱਗੀਆਂ, ਗੁਰਦੇਵ ਸਿੰਘ ਕਾਠਗੜ,ਜਵਾਹਰ ਸਿੰਘ ਰੱਤਾ ਥੇੜ ਆਦਿ ਪ੍ਰਮੁੱਖ ਹਨ।