ਪੱਤਰ ਪ੍ਰੇਰਕ
ਸਮਾਲਸਰ, 21 ਜੁਲਾਈ
ਪਿੰਡ ਸੇਖਾ ਕਲਾਂ ਵਿੱਚ ਕਿਰਤੀ ਕਿਸਾਨ ਯੂਨੀਅਨ ਦੀ ਇਕਾਈ ਦਾ ਗਠਨ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ 45 ਮੈਂਬਰੀ ਇਕਾਈ ਵਿੱਚ ਮਨਪ੍ਰੀਤ ਸਿੰਘ ਨੂੰ ਪ੍ਰਧਾਨ, ਨਿਰਮਲ ਸਿੰਘ ਨੂੰ ਮੀਤ ਪ੍ਰਧਾਨ, ਗੁਰਦੀਪ ਸਿੰਘ ਸੀਪਾ ਖਜ਼ਾਨਚੀ, ਗਗਨਦੀਪ ਸਿੰਘ ਸਕੱਤਰ, ਸਿਮਰਤ ਸਿੰਘ ਪ੍ਰੈੱਸ ਸਕੱਤਰ, ਜਸਵਿੰਦਰ ਸਿੰਘ ਵਿੱਕੀ ਮੀਤ ਸਕੱਤਰ ਤੇ ਨੈਬ ਸਿੰਘ ਅਤੇ ਹਰਦੀਪ ਸਿੰਘ ਸਲਾਹਕਾਰ ਚੁਣੇ ਗਏ।
ਮਾਨਸਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਪਿੰਡ ਕਰਮਗੜ੍ਹ ਔਤਾਂਵਾਲੀ ਦੀ ਪਿੰਡ ਇਕਾਈ ਦੀ ਚੋਣ ਕੀਤੀ ਗਈ, ਜਿਸ ਦੌਰਾਨ ਨਾਇਬ ਸਿੰਘ ਪ੍ਰਧਾਨ, ਦਰਸ਼ਨ ਸਿੰਘ ਖ਼ਜ਼ਾਨਚੀ, ਨਛੱਤਰ ਸਿੰਘ ਸਹਾਇਕ ਖ਼ਜ਼ਾਨਚੀ, ਅੰਗਰੇਜ਼ ਸਿੰਘ ਜਨਰਲ ਸਕੱਤਰ, ਭੰਗਾ ਸਿੰਘ ਸੀਨੀਅਰ ਮੀਤ ਪ੍ਰਧਾਨ, ਪ੍ਰੈੱਸ ਸਕੱਤਰ ਮੇਜਰ ਸਿੰਘ, ਸਹਾਇਕ ਸਕੱਤਰ ਅੰਗਰੇਜ਼ ਸਿੰਘ ਅਤੇ 15 ਮੈਂਬਰੀ ਕਮੇਟੀ ਚੁਣੀ ਗਈ।
ਭਾਈਰੂਪਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮੀਟਿੰਗ ਦੌਰਾਨ ਪਿੰਡ ਸੰਧੂ ਖੁਰਦ ਦੀ ਸਰਬਸੰਮਤੀ ਨਾਲ ਕਮੇਟੀ ਦੀ ਚੋਣ ਕੀਤੀ ਗਈ। ਬਲਾਕ ਫੁੂਲ ਦੇ ਪ੍ਰਧਾਨ ਸਵਰਨ ਸਿੰਘ ਭਾਈਰੂਪਾ ਨੇ ਦੱਸਿਆ ਕਿ ਪ੍ਰਗਟ ਧਾਮੀ ਨੂੰ ਪ੍ਰਧਾਨ, ਰੂਪੀ ਸਿੰਘ ਸੰਧੂ ਮੀਤ ਪ੍ਰਧਾਨ, ਜਰਨੈਲ ਸਿੰਘ ਮੀਤ ਪ੍ਰਧਾਨ, ਬਲਕਾਰ ਸਿੰਘ ਖ਼ਜ਼ਾਨਚੀ, ਮਨਜਿੰਦਰ ਸਿੰਘ ਜਨਰਲ ਸਕੱਤਰ ਤੇ ਹਰਪ੍ਰੀਤ ਸਿੰਘ ਚਿੱਟੀ, ਲੱਬੀ ਸਿੰਘ ਤੇ ਮਨਿੰਦਰ ਸਿੰਘ ਘਾਚੂ ਕਮੇਟੀ ਮੈਂਬਰ ਚੁਣੇ ਗਏ।