ਪੱਤਰ ਪ੍ਰੇਰਕ
ਭੁੱਚੋ ਮੰਡੀ, 6 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਨੇ ਅੱਜ ਤੁੰਗਵਾਲੀ ਪਿੰਡ ਇਕਾਈ ਦੀ ਚੋਣ ਕੀਤੀ। ਬਲਾਕ ਆਗੂ ਜਵਾਹਰ ਸਿੰਘ, ਅੰਗਰੇਜ ਸਿੰਘ ਕਲਿਆਣ, ਬਲਵੀਰ ਸਿੰਘ ਲਹਿਰਾ ਮੁਹੱਬਤ ਅਤੇ ਜਸਵੀਰ ਸਿੰਘ ਬੱਜੋਆਣਾ ਵੱਲੋਂ ਸਰਬਸੰਮਤੀ ਨਾਲ ਬੀਕੇਯੂ ਡਕੌਂਦਾ ਛੱਡ ਕੇ ਆਏ ਸਰਬਜੀਤ ਜੈਦ ਨੂੰ ਪ੍ਰਧਾਨ, ਹਰਭਜਨ ਜੈਦ ਨੂੰ ਸੀਨੀਅਰ ਮੀਤ ਪ੍ਰਧਾਨ, ਸਾਹਿਬ ਚੋਟੀਆਂ ਨੂੰ ਮੀਤ ਪ੍ਰਧਾਨ, ਵੀਰ੍ਹਾ ਸਮਾਘ ਨੂੰ ਜਨਰਲ ਸਕੱਤਰ, ਬਿੱਕਰ ਸਿੰਘ ਖਾਲਸਾ ਨੂੰ ਖਜ਼ਾਨਚੀ ਤੇ ਅਵੀ ਜੈਦ ਨੂੰ ਪ੍ਰੈੱਸ ਸਕੱਤਰ, ਗੁਰਸੇਵਕ ਸਿੱਧੂ, ਜੱਗਾ ਸਿੰਘ, ਤਾਰਾ ਜੈਦ, ਜਸਪਾਲ ਜੈਦ, ਬਲਜਿੰਦਰ ਜੈਦ ਅਤੇ ਗੁਰਜੰਟ ਬੁੱਟਰ ਨੂੰ ਮੈਂਬਰ ਚੁਣਿਆ ਗਿਆ।