ਪੱਤਰ ਪ੍ਰੇਰਕ
ਲੰਬੀ, 3 ਜੁਲਾਈ
ਪਿੰਡ ਵੜਿੰਗਖੇੜਾ ਸਥਿਤ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਵਿੱਦਿਅਕ ਸੈਸ਼ਨ 2024-25 ਦੀ ਛੇਵੀਂ ਜਮਾਤ ਵਿੱਚ ਦਾਖਲੇ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਪ੍ਰਿੰਸੀਪਲ ਪਵਨ ਕੁਮਾਰ ਬੈਣੀਵਾਲ ਨੇ ਦੱਸਿਆ ਕਿ ਫਾਰਮ ਭਰਨ ਦੀ ਆਖ਼ਰੀ ਮਿਤੀ 10 ਅਗਸਤ 2023 ਹੈ। ਆਨਲਾਈਨ ਫਾਰਮ ਅਦਾਰੇ ਦੀਆਂ ਵੈੱਬਸਾਈਟ ’ਤੇ ਜਾ ਕੇ ਭਰਿਆ ਜਾ ਸਕਦਾ ਹੈ। ਫਾਰਮ ਭਰਨ ਲਈ ਵਿਦਿਆਰਥੀ ਦੇ ਕੋਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ਹੋਣ ਦਾ ਤਸਦੀਕਸ਼ੁਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ।