ਭੁੱਚੋ ਮੰਡੀ: ਵਿਸਥਾਰ ਵਣ ਮੰਡਲ ਬਠਿੰਡਾ ਦੀ ਟੀਮ ਨੇ ਪਿੰਡ ਤੁੰਗਵਾਲੀ ਅਤੇ ਚੱਕ ਫ਼ਤਿਹ ਸਿੰਘ ਵਾਲਾ ਵਿੱਚ ਅੱਜ ਵਣ ਮਹਾਉਤਸਵ ਮਨਾਇਆ। ਇਸ ਦੌਰਾਨ ਗ੍ਰਾਮ ਪੰਚਾਇਤ ਤੁੰਗਵਾਲੀ, ਸ਼ਹੀਦ ਬਾਬਾ ਫ਼ਤਿਹ ਸਿੰਘ ਸੁਸਾਇਟੀ ਚੱਕ ਫ਼ਤਿਹ ਸਿੰਘ ਵਾਲਾ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਖੁਸ਼ਦੀਪ ਕੌਰ ਬਲਾਕ ਅਫਸਰ ਵਣ ਵਿਭਾਗ ਰਾਮਪੁਰਾ, ਗੁਰਦੀਪ ਸਿੰਘ ਵਣ ਗਾਰਡ ਤਲਵੰਡੀ ਸਾਬੋ ਅਤੇ ਨਾਇਬ ਸਿੰਘ ਬਲਾਕ ਅਫਸਰ ਬਠਿੰਡਾ ਵੱਲੋਂ ਕੀਤਾ ਗਿਆ। -ਪੱਤਰ ਪ੍ਰੇਰਕ