ਰਵਿੰਦਰ ਰਵੀ
ਬਰਨਾਲਾ, 17 ਮਈ
ਪੰਜਾਬ ਸਟੇਟ ਫੂਡ ਕਮਿਸ਼ਨ ਮੈਂਬਰ ਪ੍ਰੀਤੀ ਚਾਵਲਾ ਨੇ ਸਰਕਾਰੀ ਸਕੂਲਾਂ, ਆਂਗਣਵਾੜੀ ਕੇਂਦਰਾਂ ਅਤੇ ਸਰਕਾਰੀ ਰਾਸ਼ਨ ਡਿੱਪੂਆਂ ਦਾ ਅਚਨਚੇਤ ਨਿਰੀਖਣ ਕੀਤਾ। ਚਾਵਲਾ ਨੇ ਸਰਕਾਰੀ ਸਕੂਲ ਜੁਮਲਾ ਮਾਲਕਨ ਅਤੇ ਸਰਕਾਰੀ ਸਕੂਲ ਸੈਦੋ ਪੱਤੀ ਦੇ ਕੀਤੇ ਨਿਰੀਖਣ ਦੌਰਾਨ ਵਿਦਿਆਰਥੀਆਂ ਨੂੰ ਮਿੱਡ-ਡੇਅ ਮੀਲ ਤਹਿਤ ਦਿੱਤਾ ਜਾਣ ਵਾਲਾ ਖਾਣੇ ਦੀ ਜਾਂਚ ਕੀਤੀ ਅਤੇ ਇਸ ਬਾਰੇ ਪੁੱਛਗਿੱਛ ਕੀਤੀ। ਚਾਵਲਾ ਨੇ ਇਨ੍ਹਾਂ ਦੋਵਾਂ ਸਕੂਲਾਂ ’ਚ ਚੱਲ ਰਹੇ ਆਂਗਣਵਾੜੀ ਕੇਂਦਰਾਂ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਸ਼ਹਿਰ ’ਚ ਸਥਿਤ ਦੋ ਡਿੱਪੂ ਹੋਲਡਰਾਂ ਦੀ ਵੀ ਚੈਕਿੰਗ ਕੀਤੀ। ਡਿੱਪੂ ਹੋਲਡਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਦੁਕਾਨ ਦੇ ਬਾਹਰ ਬੋਰਡ ਉੱਤੇ ਦੁਕਾਨ ਦੀ ਲੋਕੇਸ਼ਨ, ਉਸ ਦੀ ਭੰਡਾਰਨ ਸਮਰੱਥਾ ਆਦਿ ਬਾਰੇ ਸਾਰੀ ਜਾਣਕਾਰੀ ਲਿਖ ਕੇ ਲਗਾਉਣ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਸ੍ਰੀਮਤੀ ਚਾਵਲਾ ਨੇ ਨਿਰਦੇਸ਼ ਦਿੱਤੇ ਕਿ ਕੌਮੀ ਖੁਰਾਕ ਸੁਰੱਖਿਆ ਐਕਟ 2013 ਅਧੀਨ ਸਾਰੀਆਂ ਪ੍ਰਮੁੱਖ ਸਕੀਮਾਂ ਨਾਲ ਸਬੰਧਤ ਕੰਮਕਾਜ ਦੀ ਸਮੀਖਿਆ ਕੀਤੀ।