ਪੱਤਰ ਪ੍ਰੇਰਕ
ਤਪਾ ਮੰਡੀ, 31 ਅਕਤੂਬਰ
ਸਿਵਲ ਹਸਪਤਾਲ ਦੀਆਂ ਟੀਮਾਂ ਵੱਲੋਂ ਤਪਾ ਵਿਖੇ ਡੇਂਗੂ ਤੋਂ ਬਚਾਅ ਲਈ ਘਰਾਂ ਤੇ ਜਨਤਕ ਥਾਵਾਂ ਉਤੇ ਜਾ ਕੇ ਫੌਗਿੰਗ ਕਰਵਾਈ ਅਤੇ ਲਾਰਵੇ ਦੀ ਚੈਕਿੰਗ ਕੀਤੀ ਗਈ। ਐਸਐਮਓ ਡਾ. ਨਵਜੋਤਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਰੇਲਵੇ ਸਟੇਸ਼ਨ, ਡਾਕ ਘਰ, ਸੁਵਿਧਾ ਕੇਂਦਰ, ਸਿਵਲ ਹਸਪਤਾਲ, ਤਹਿਸੀਲ ਕੰਪਲੈਕਸ, ਪੁਲੀਸ ਸਟੇਸ਼ਨ ਆਦਿ ਵਿਖੇ ਅਹਿਤਿਆਤ ਵਜੋਂ ਫੋਗਿੰਗ ਕਰਵਾਈ ਗਈ। ਜਵਾਹਰ ਨਵੋਦਿਆ ਵਿਦਿਆਲਿਆ ਢਿੱਲਵਾਂ ਵਿਖੇ ਸਪਰੇਅ ਵੀ ਕੀਤਾ ਗਿਆ। ਟੀਮਾਂ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਜਾਣਕਾਰੀ ਹਿੱਤ ਪੋਸਟਰ ਵੀ ਵੰਡੇ।