ਜੋਗਿੰਦਰ ਸਿੰਘ ਮਾਨ
ਮਾਨਸਾ, 24 ਸਤੰਬਰ
ਇਥੇ ਤੜਕੇ ਤੋਂ ਤੇਜ਼ ਮੀਂਹ ਪੈਣ ਤੋਂ ਬਾਅਦ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ। ਸ਼ਹਿਰ ਦੇ ਸਾਰੇ ਬਾਜ਼ਾਰ ਤੇ ਦੁਕਾਨਾਂ ਚਾਰ ਤੋਂ ਪੰਜ ਫੁਟ ਤਕ ਪਾਣੀ ਹੋਣ ਕਾਰਨ ਖੁੱਲ੍ਹ ਹੀ ਨਹੀਂ ਸਕੇ। ਸ਼ਹਿਰ ਵਿਚ ਸਾਰੇ ਪਾਸੇ ਪਾਣੀ ਹੀ ਪਾਣੀ ਹੋਣ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਵਧ ਗਈ ਹੈ। ਕਈ ਲੋਕਾਂ ਦੇ ਘਰਾਂ ਵਿੱਚ ਮੀਂਹ ਦਾ ਪਾਣੀ ਵੜਨ ਦੀਆਂ ਵੀ ਸ਼ਿਕਾਇਤਾਂ ਮਿਲੀਆਂ ਹਨ।