ਮੋਗਾ: ਘੱਲੂਘਾਰਾ ਸਪਤਾਹ ਅਤੇ ਅਜੋਕੇ ਹਾਲਾਤ ਦੇ ਮੱਦੇਨਜ਼ਰ ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਪੰਜਾਬ ਪੁਲੀਸ ਫ਼ੋਰਸ ਵੱਲੋਂ ਮੋਗਾ ਸ਼ਹਿਰ ਵਿੱਚ ਫ਼ਲੈਗ ਮਾਰਚ ਕੱਢਿਆ ਗਿਆ। ਇਸ ਫ਼ਲੈਗ ਮਾਰਚ ਵਿੱਚ ਡੀਐੱਸਪੀ ਜਸ਼ਨ ਦੀਪ ਸਿੰਘ ਗਿੱਲ, ਡੀਐੱਸਪੀ ਰਵਿੰਦਰ ਸਿੰਘ ,ਡੀਐੱਸਪੀ ਸੁਖਵਿੰਦਰ ਸਿੰਘ, ਐੱਸਐੱਚਓ ਲਛਮਣ ਸਿੰਘ, ਐੱਸਐੱਚਓ ਦਲਜੀਤ ਸਿੰਘ ਅਤੇ ਰੀਡਰ ਪੂਰਨ ਸਿੰਘ ਮੌਜੂਦ ਸਨ। ਇਸ ਮਾਰਚ ਵਿੱਚ ਪੈਰਾ ਮਿਲਟਰੀ ਫ਼ੋਰਸ ਦੇ ਜਵਾਨਾਂ ਨੇ ਵੀ ਸ਼ਮੂਲੀਅਤ ਕੀਤੀ। ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਪੁਲੀਸ ਲੋਕਾਂ ਦੀ ਜਾਨ ,ਮਾਲ ਦੀ ਸੁਰੱਖਿਆ ਅਤੇ ਸੂਬਾ ਭਰ ਵਿੱਚ ਅਮਨ,ਸ਼ਾਂਤੀ ਦੀ ਬਹਾਲੀ ਲਈ ਵਚਨਬੱਧ ਹੈ। -ਪੱਤਰ ਪ੍ਰੇਰਕ