ਭੁੱਚੋ ਮੰਡੀ: ਪਿੰਡ ਭੁੱਚੋ ਕਲਾਂ ਦੇ ਨੌਜਵਾਨਾਂ ਵੱਲੋਂ ਦਿੱਲੀ ਦੇ ਟਿਕਰੀ ਬਾਰਡਰ ’ਤੇ ਪਹੁੰਚਾਉਣ ਲਈ ਪਿੰਡ ਵਿੱਚੋਂ ਲੱਕੜਾਂ ਦੀਆਂ ਪੰਜ ਟਰਾਲੀਆਂ ਇਕੱਠੀਆਂ ਕੀਤੀਆਂ ਗਈਆਂ ਹਨ। ਇਸ ਮੌਕੇ ਭਾਕਿਯੂ ਏਕਤਾ ਡਕੌਂਦਾ ਦੇ ਪਿੰਡ ਇਕਾਈ ਪ੍ਰਧਾਨ ਤੇਜਾ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਇਨ੍ਹਾਂ ਲਕੜਾਂ ਦੀ ਚਿਰਾਈ ਕਰਵਾ ਕੇ 10 ਫਰਵਰੀ ਨੂੰ ਦਿੱਲੀ ਲਈ ਰਵਾਨਾ ਹੋਣਗੇ। ਕਿਸਾਨ ਆਗੂ ਤੇਜਾ ਸਿੰਘ ਨੇ ਇਨ੍ਹਾਂ ਨੌਜਵਾਨਾਂ ਨੂੰ ਦਿੱਲੀ ਦੇ ਸਫਰ ਦੌਰਾਨ ਖਾਣ ਪੀਣ ਲਈ ਆਪਣੀ ਜੇਬ ਵਿੱਚੋਂ 11 ਸੌ ਰੁਪਏ ਦਿੱਤੇ ਅਤੇ ਕਿਸਾਨੀ ਸੰਘਰਸ਼ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।
-ਪੱਤਰ ਪ੍ਰੇਰਕ