ਪੱਤਰ ਪ੍ਰੇਰਕ
ਗਿੱਦੜਬਾਹਾ, 29 ਜੁਲਾਈ
ਗਿੱਦੜਬਾਹਾ ਵਿੱਚ ਪੰਜ ਹੋਰ ਕਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਐੱਸਐੱਮਓ ਗਿੱਦੜਬਾਹਾ ਡਾ. ਪ੍ਰਦੀਪ ਸਚਦੇਵਾ ਨੇ ਦੱਸਿਆ ਲਛਮਣ ਕਲੋਨੀ ਦਾ 36 ਸਾਲਾ ਵਿਅਕਤੀ, ਵਾਰਡ ਨੰਬਰ 1 ਦਾ 34 ਸਾਲਾ ਵਿਅਕਤੀ ਤੇ ਰੂਪ ਨਗਰ ਦਾ 53 ਸਾਲਾ ਵਿਅਕਤੀ ਸ਼ਾਮਲ ਹਨ। ਐੱਸਐੱਮਓ ਦੋਦਾ ਡਾ. ਰਮੇਸ਼ ਕੁਮਾਰੀ ਕੰਬੋਜ ਨੇ ਦੱਸਿਆ ਕਿ ਪਿੰਡ ਮਧੀਰ ਨਾਲ ਸਬੰਧਤ 21 ਸਾਲਾ ਔਰਤ ਤੇ ਭਾਰੂ ਦਾ 37 ਸਾਲਾ ਵਿਅਕਤੀ ਪਾਜ਼ੇਟਿਵ ਹਨ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਸਿਵਲ ਸਰਜਨ ਡਾ. ਸੁਰਿੰਦਰ ਨੈਨ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ 14 ਨਵੇਂ ਕੇਸ ਮਿਲੇ ਹਨ। ਨਵੇਂ ਕੇਸ ਦੋ ਕੋਰਟ ਕਾਲੋਨੀ, ਦੋ ਹੁੱਡਾ, ਇਕ ਡੱਬਵਾਲੀ, ਇਕ ਕਾਗਦਾਣਾ, ਛੇ ਸਿਰਸਾ, ਇਕ ਕਰੀਵਾਲਾ ਤੇ ਇਕ ਕਾਲਾਂਵਾਲੀ ਦਾ ਵਾਸੀ ਹੈ।
ਟੱਲੇਵਾਲ (ਪੱਤਰ ਪ੍ਰੇਰਕ): ਪਿੰਡ ਚੀਮਾ ਅਤੇ ਬਖ਼ਤਗੜ੍ਹ ਪੁਲੀਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕਰੋਨਾ ਪਾਜ਼ੇਟਿਵ ਆਉਣ ਦੀ ਪੁਸ਼ਟੀ ਹੋਈ ਹੈ। ਸਿਹਤ ਅਧਿਕਾਰੀ ਬਲਵਿੰਦਰ ਰਾਮ ਨੇ ਦੱਸਿਆ ਕਿ ਪਿੰਡ ਬਖ਼ਤਗੜ੍ਹ ਦੇ ਦੋਵੇਂ ਵਿਅਕਤੀ ਪੁਲੀਸ ਮੁਲਾਜ਼ਮ ਹਨ। ਪਿੰਡ ਚੀਮਾ ਦੀ ਏਐੱਨਐੱਮ ਬਲਜਿੰਦਰ ਕੌਰ ਨੇ ਦੱਸਿਆ ਕਿ ਪਿੰਡ ਚੀਮਾ ਵਿੱਚ ਪੁਲੀਸ ਮੁਲਾਜ਼ਮ ਤੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ।