ਨਿਜੀ ਪੱਤਰ ਪ੍ਰੇਰਕ
ਫ਼ਰੀਦਕੋਟ, 7 ਅਪਰੈਲ
ਫਰੀਦਕੋਟ-ਤਲਵੰਡੀ ਸੜਕ ’ਤੇ ਨਹਿਰਾਂ ਕੋਲ ਸਕਾਰਪੀਓ ’ਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ। ਸਿਟੀ ਪੁਲੀਸ ਨੇ ਮਨੀ ਸਿੰਘ ਵਾਸੀ ਫਰੀਦਕੋਟ ਦੀ ਸ਼ਿਕਾਇਤ ’ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਕਤਲ ਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ। ਮਨੀ ਸਿੰਘ ਕਿਸੇ ਸਮਾਗਮ ਮਗਰੋਂ ਦੋਸਤ ਨੂੰ ਫ਼ਰੀਦਕੋਟ ਛੱਡਣ ਆਇਆ ਸੀ ਤੇ ਵਾਪਸੀ ’ਤੇ ਨਹਿਰਾਂ ਕੋਲ ਤਿੰਨ ਮੋਟਰਸਾਈਕਲ ਸਵਾਰਾਂ ਨੇ ਉਸ ਦੀ ਸਕਾਰਪੀਓ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ’ਚ ਕੋਈ ਜ਼ਖ਼ਮੀ ਨਹੀਂ ਹੋਇਆ। ਐੱਸਐੱਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਹਮਲਾ ਕਰਨ ਵਾਲੇ ਤਿੰਨ ਨੌਜਵਾਨਾਂ ’ਚੋਂ ਇੱਕ ਦੀ ਸ਼ਨਾਖਤ ਹੋ ਗਈ ਹੈ, ਉਹ ਕੋਟਕਪੂਰਾ ਦਾ ਵਸਨੀਕ ਹੈ।ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਤੇ ਗੋਲੀਆਂ ਦੇ ਖੋਲ ਬਰਾਮਦ ਕਰ ਲਏ ਹਨ।