ਨਿਹਾਲ ਸਿੰਘ ਵਾਲਾ: ਕਿਸਾਨ ਅੰਦੋਲਨ ਦੌਰਾਨ ਆਪਣੀ ਜ਼ਿੰਦਗੀ ਵਾਰਨ ਵਾਲੇ ਮੇਵਾ ਸਿੰਘ ਖੋਟੇ ਦੇ ਭੋਗ ਸਮੇਂ ਆਮ ਆਦਮੀ ਪਾਰਟੀ ਵੱਲੋਂ ਬਲਾਕ ਪ੍ਰਧਾਨ ਇਕੱਤਰ ਸਿੰਘ ਮਾਣੂੰਕੇ ਦੀ ਯਤਨਾਂ ਸਦਕਾ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਅਗਵਾਈ ਹੇਠ ਪਰਿਵਾਰ ਲਈ ਪ੍ਰਦਾਨ ਕੀਤੀ ਗਈ। ਇਸ ਦੌਰਾਨ ਚੈੱਕ ਮ੍ਰਿਤਕ ਦੀ ਵਿਧਵਾ ਜਸਵੀਰ ਕੌਰ ਨੂੰ ਭੇਟ ਕੀਤਾ ਗਿਆ। ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨ ਮਜ਼ਦੂਰਾਂ ਮੁਲਾਜ਼ਮਾਂ ਦੀ ਹਮਾਇਤੀ ਪਾਰਟੀ ਹੈ। ਕਿਸਾਨ ਘੋਲ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੀ ਹੈ। ਇਸ ਮੌਕੇ ਸਰਪੰਚ ਹਰਮਨਜੀਤ ਸਿੰਘ ਦਿਦਾਰੇਵਾਲਾ,ਜਗਬੰਤ ਬੈਂਸ, ਹਰਮੇਲ ਫ਼ੌਜੀ, ਸੁਖਦੀਪ ਭਾਗੀਕੇ, ਸਨੀ ਦਿਦਾਰੇਵਾਲਾ, ਪਿੰਕਾ ਸ਼ਰਮਾ, ਤਰਸੇਮ ਸਿੰਘ ਮਾਣੂੰਕੇ ਆਦਿ ਮੌਜੂਦ ਸਨ।
-ਪੱਤਰ ਪ੍ਰੇਰਕ