ਪੱਤਰ ਪ੍ਰੇਰਕ
ਮਾਨਸਾ, 6 ਨਵੰਬਰ
ਇਥੇ ਸ਼ੈਲਰ ਵਿਚੋਂ ਵਿਭਾਗ ਦੀ ਬਿਨਾਂ ਮਨਜ਼ੂਰੀ ਤੋਂ ਉਤਾਰੀ ਗਏ ਝੋਨੇ ਦੇ 3664 ਗੱਟੇ ਬਰਾਮਦ ਹੋਏ ਹਨ। ਮਾਨਸਾ ਦੇ ਥਾਣਾ ਸਿਟੀ-2 ਦੀ ਪੁਲੀਸ ਨੇ ਸ਼ੈਲਰ ਮਾਲਕ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲੀਸ ਨੂੰ ਗੁਪਤ ਇਤਲਾਹ ਮਿਲੀ ਕਿ ਚੁਕੇਰੀਆਂ ਰੋਡ ਸਥਿਤ ਭਗਵਤੀ ਰਾਈਸ ਮਿਲਜ਼ ਵਿੱਚ ਬਿਨਾਂ ਮਨਜ਼ੂਰੀ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਕੁਝ ਝੋਨਾ ਰੱਖਿਆ ਗਿਆ ਹੈ। ਅਧਿਕਾਰੀਆਂ ਨੂੰ ਇਸ ਦੀ ਸੂਚਨਾ ਮਾਰਕੀਟ ਕਮੇਟੀ, ਵੇਅਰਹਾਊਸ ਅਤੇ ਖੁਰਾਕ ਤੇ ਸਪਲਾਈ ਵਿਭਾਗ ਨੂੰ ਦਿੱਤੀ, ਜਿਨ੍ਹਾਂ ਨੇ ਮਿੱਲ ਮਾਲਕ ਨਰਾਇਣ ਪ੍ਰਕਾਸ਼ ਦੀ ਹਾਜ਼ਰੀ ਵਿੱਚ ਇਸ ਦੀ ਪੜਤਾਲ ਕੀਤੀ ਅਤੇ ਸਾਹਮਣੇ ਆਇਆ ਕਿ 2964 ਗੱਟੇ ਪੁਰਾਣੇ ਬਾਰਦਾਨੇ ਵਿੱਚ ਭਰੇ ਹੋਏ ਸਨ ਅਤੇ 700 ਗੱਟਾ ਢੇਰੀ ਦੇ ਰੂਪ ਵਿੱਚ ਮਿਲਿਆ ਹੈ।