ਪੱਤਰ ਪ੍ਰੇਰਕ
ਏਲਨਾਬਾਦ, 15 ਫਰਵਰੀ
ਸਥਾਨਕ ਵਾਰਡ ਵਾਸੀ ਸੀਮਾ ਨੇ ਸੰਦੀਪ ਕੁਮਾਰ ਪੁੱਤਰ ਦੇਵੀ ਲਾਲ (ਪਤੀ), ਪਰਮੇਸ਼ਵਰੀ ਦੇਵੀ ਪਤਨੀ ਦੇਵੀ ਲਾਲ (ਸੱਸ), ਸੁਨੀਤਾ ਦੇਵੀ ਪਤਨੀ ਰਾਧੇਸ਼ਿਆਮ (ਜੇਠਾਣੀ), ਵਾਸੀ 82 ਆਰ.ਬੀ. ਤਹਿਸੀਲ ਰਾਏਸਿੰਘ ਨਗਰ (ਗੰਗਾਨਗਰ) ਅਤੇ ਕਿਰਨ ਪਤਨੀ ਸ਼ਿਵਮ ਸੁਥਾਰ ਨਿਵਾਸੀ ਪਿੰਡ 12 ਜੇ.ਡੀ. ਘੜਸਾਨਾ (ਗੰਗਾਨਗਰ) ਖ਼ਿਲਾਫ਼ ਉਸ ਨੂੰ ਦਾਜ ਖਾਤਰ ਤੰਗ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਪੁਲੀਸ ਨੂੰ ਸ਼ਿਕਾਇਤ ’ਚ ਸੀਮਾ ਨੇ ਕਿਹਾ ਉਸ ਦਾ ਵਿਆਹ 13 ਦਸੰਬਰ 2018 ’ਚ ਸੰਦੀਪ ਕੁਮਾਰ ਨਾਲ ਹੋਇਆ। ਵਿਆਹ ਦੇ ਇੱਕ ਹਫ਼ਤੇ ਬਾਅਦ ਤੋਂ ਹੀ ਉਕਤ ਲੋਕ ਉਸ ਨੂੰ ਘੱਟ ਦਾਜ ਲਿਆਉਣ ਲਈ ਪ੍ਰੇਸ਼ਾਨ ਕਰਦੇ ਆ ਰਹੇ ਹਨ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।