ਨਿੱਜੀ ਪੱਤਰ ਪੇ੍ਰਕ
ਫ਼ਿਰੋਜ਼ਪੁਰ, 23 ਜੂਨ
ਕਸਬਾ ਗੁਰੂਹਰਸਹਾਏ ਦੀ ਬਲਾਕ ਸਮਿਤੀ ਦੇ ਕਾਰਜ ਸਾਧਕ ਅਫ਼ਸਰ ਨਾਲ ਬਦਸਲੂਕੀ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚ ਰਮਨ ਕੁਮਾਰ ਵਾਸੀ ਗੁਰੂਹਰਸਹਾਏ ਸ਼ਾਮਲ ਹੈ ਜਦਕਿ ਦੂਜੇ ਦੀ ਅਜੇ ਪਛਾਣ ਨਹੀਂ ਹੋਈ। ਰਮਨ ਕੁਮਾਰ ਬਲਾਕ ਸੰਮਤੀ ਦੀ ਇੱਕ ਦੁਕਾਨ ਵਿਚ ਕਿਰਾਏਦਾਰ ਹੈ ਤੇ ਲੰਘੇ ਕੱਲ੍ਹ ਆਪਣੇ ਇੱਕ ਹੋਰ ਸਾਥੀ ਨਾਲ ਕਿਸੇ ਕੰਮ ਲਈ ਕਾਰਜ ਸਾਧਕ ਅਫ਼ਸਰ ਪਾਸ ਗਿਆ ਸੀ। ਉਥੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਨੂੰ ਗੁੱਸਾ ਆ ਗਿਆ ਤੇ ਉਹ ਕਾਰਜ ਸਾਧਕ ਅਫ਼ਸਰ ਤੇ ਦਫ਼ਤਰ ਦੇ ਸਟਾਫ਼ ਨਾਲ ਗਾਲੀ ਗਲੋਚ ਕਰਨ ਲੱਗ ਪਏ।