ਪੱਤਰ ਪ੍ਰੇਰਕ
ਭੁੱਚੋ ਮੰਡੀ, 4 ਮਈ
ਇਥੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਤਾਲਾ ਤੋੜ ਕੇ ਚੋਰ ਕੰਪਿਊਟਰ, ਐਲਸੀਡੀ, ਪ੍ਰਿੰਟਰ, ਕੀ ਬੋਰਡ ਅਤੇ ਪੱਖਾ ਚੋਰੀ ਕਰ ਕੇ ਲੈ ਗਏ। ਮੁੱਖ ਅਧਿਆਪਕਾ ਨੀਰੂ ਗਰਗ ਨੇ ਦੱਸਿਆ ਕਿ ਸਕੂਲ ਵਿੱਚ ਚੋਰੀ ਦੀ ਇਹ ਪੰਜਵੀਂ ਘਟਨਾ ਹੈ। ਪਰ ਪੁਲੀਸ ਨੇ ਲਿਖਤੀ ਸੂਚਨਾਵਾਂ ਦੇ ਬਾਵਜੂਦ ਕਦੇ ਸਕੂਲ ਵਿੱਚ ਆ ਕੇ ਮੌਕਾ ਨਹੀਂ ਦੇਖਿਆ। ਸਰਪੰਚ ਗੁਰਪ੍ਰੀਤ ਸਰਾਂ ਨੇ ਕਿਹਾ ਕਿ ਪੰਚਾਇਤੀ ਦਾ ਸਾਮਾਨ ਚੋਰੀ ਕਰਨ ਵਾਲੇ ਤਿੰਨ ਜਣਿਆਂ ਦੇ ਨਾਂ ਵੀ ਪੁਲੀਸ ਨੂੰ ਦਿੱਤੇ ਸਨ, ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਥਾਣਾ ਬਠਿੰਡਾ ਛਾਉਣੀ ਦੇ ਏਐੱਸਆਈ ਮਨਜੀਤ ਸਿੰਘ ਨੇ ਕਿਹਾ ਕਿ ਐੱਸਐੱਚਓ ਛੁੱਟੀ ’ਤੇ ਹਨ। ਉਹ ਹੀ ਕੁਝ ਦੱਸ ਸਕਦੇ ਹਨ।