ਸੰਜੀਵ ਹਾਂਡਾ
ਫ਼ਿਰੋਜ਼ਪੁਰ, 29 ਅਪਰੈਲ
ਇਥੇ ਥਾਣਾ ਆਰਿਫ਼ ਕੇ ਅਧੀਨ ਪਿੰਡ ਅੱਕੂ ਵਾਲਾ ਵਿਚ ਅੱਜ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਤੋਖ ਸਿੰਘ ਉਰਫ਼ ਟੈਣੀ (28) ਪੁੱਤਰ ਨਿਰਮਲ ਸਿੰਘ ਵਜੋਂ ਹੋਈ ਹੈ। ਟੈਣੀ ਅੱਜ ਹੀ ਤੂੜੀ ਬਣਾਉਣ ਵਾਲੀ ਮਸ਼ੀਨ ਤੋਂ ਕੰਮ ਕਰਕੇ ਵਾਪਸ ਘਰ ਆਇਆ ਤੇ ਖੇਤ ਵੱਲ ਚਲਾ ਗਿਆ। ਉਥੇ ਉਸ ਨੇ ਕਥਿਤ ਨਸ਼ੇ ਦਾ ਟੀਕਾ ਲਾਇਆ ਤੇ ਕੁਝ ਚਿਰ ਮਗਰੋਂ ਹੀ ਉਹ ਪਾਣੀ ਦੀ ਖੱਡ ਵਿਚ ਡਿੱਗ ਗਿਆ ’ਤੇ ਦਮ ਤੋੜ ਦਿੱਤਾ। ਪਿੰਡ ਵਾਲਿਆਂ ਵੱਲੋਂ ਸੂਚਨਾ ਦੇਣ ਮਗਰੋਂ ਪੁਲੀਸ ਮੌਕੇ ਤੇ ਪਹੁੰਚ ਗਈ ਹੈ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ॥