ਪੱਤਰ ਪ੍ਰੇਰਕ
ਬੋਹਾ, 9 ਜੁਲਾਈ
ਦੋ ਦਿਨਾਂ ਵਿੱਚ ਕਰੋਨਾ ਦੇ ਤਿੰਨ ਸ਼ੱਕੀ ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਉਣ ਮਗਰੋਂ ਹੁਣ ਸਿਹਤ ਵਿਭਾਗ ਦੀਆਂ ਟੀਮਾਂ ਨੇ ਸਿਵਲ ਹਸਪਤਾਲ ਬੋਹਾ ਵਿੱਚ ਦੋ ਦਿਨਾਂ ਵਿੱਚ 350 ਮਰੀਜ਼ਾਂ ਦੇ ਸੈਂਪਲ ਲਏ ਹਨ। ਵਾਰਡ ਵਸਨੀਕ ਕੁਲਜੀਤ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਅਤੇ ਨੂੰਹ ਨੀਤੂ ਰਾਣੀ ਦੇ ਕੁਝ ਕਰੋਨਾ ਲੱਛਣ ਸਾਹਮਣੇ ਆਏ ਸਨ ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆ ਗਈ ਹੈ। ਇਸੇ ਤਰ੍ਹਾਂ ਵਿਸ਼ਾਖਾਪਟਨਮ ਤੋਂ ਛੁੱਟੀ ਆਏ ਸੈਨਿਕ ਰਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਜ਼ਿਲ੍ਹਾ ਸੈਂਪਲਿੰਗ ਟੀਮ ਦੇ ਇੰਚਾਰਜ ਡਾ. ਰਣਜੀਤ ਰਾਏ ਤੇ ਡਾ. ਅਰਸ਼ਦੀਪ ਨੇ ਪਾਜ਼ੇਟਿਵ ਵਿਅਕਤੀਆਂ ਦੀਆਂ ਰਿਹਾਇਸ਼ਾਂ ਦੇ ਆਸ-ਪਾਸ ਦੇ ਘਰਾਂ ਦੀ ਸੈਂਪਲਿੰਗ ਕੀਤੀ।