ਪਰਮਜੀਤ ਸਿੰਘ
ਫਾਜ਼ਿਲਕਾ, 31 ਮਈ
ਇਥੋਂ ਦੀ ਪੁਲੀਸ ਨੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਪਿੱਕਅਪ ਗੱਡੀ, ਸੋਲਰ ਪਲੇਟਾਂ, ਸੋਲਰ ਕੰਟਰੋਲਰ ਅਤੇ ਹਜ਼ਾਰਾਂ ਰੁਪਏ ਸਮੇਤ ਮੋਬਾਈਲ ਫੋਨ ਬਰਾਮਦ ਕਰਨ ’ਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਐੱਸਐੱਸਪੀ ਭੁਪਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਪਾਰਟੀ ਨੇ ਚੋਰੀ ਦੇ ਮਾਮਲੇ ਨੂੰ ਟਰੇਸ ਕਰਕੇ ਤਿੰਨ ਨੌਜਵਾਨਾਂ ਹਰਜੀਤ ਸਿੰਘ, ਪਿੰਦਰਜੀਤ ਸਿੰਘ ਉਰਫ਼ ਰਾਜੂ ਅਤੇ ਗੁਰਭੇਜ ਸਿੰਘ ਸਾਰੇ ਵਾਸੀ ਪਿੰਡ ਧਰਾਂਗਵਾਲਾ ਥਾਣਾ ਸਦਰ ਅਬੋਹਰ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦਲਜੀਤ ਸਿੰਘ ਉਰਫ਼ ਕਾਕਾ ਅਤੇ ਮਨਦੀਪ ਸਿੰਘ ਉਰਫ਼ ਵਿੱਕੀ ਵਾਸੀ ਪਿੰਡ ਧਰਾਂਗਵਾਲਾ ਦੀ ਫ਼ਰਾਰ ਹਨ। ਤਿੰਨਾਂ ਨੌਜਵਾਨਾਂ ਤੋਂ ਪਿੱਕਅਪ ਗੱਡੀ, 105 ਸੋਲਰ ਪਲੇਟਾਂ, 7 ਸੋਲਰ ਕੰਟਰੋਲਰ ਅਤੇ 80 ਹਜ਼ਾਰ ਰੁਪਏ ਦੀ ਨਗਦੀ ਸਮੇਤ 4 ਮੋਬਾਈਲ ਫੋਨ ਬਰਾਮਦ ਕੀਤੇ ਹਨ।