ਪਰਮਜੀਤ ਸਿੰਘ
ਫਾਜ਼ਿਲਕਾ, 18 ਦਸੰਬਰ
ਕਿਸਾਨ ਮਜ਼ਦੂਰ ਸੰਘਰਸ ਕਮੇਟੀ ਪੰਜਾਬ ਦੀ ਅਗਵਾਈ ’ਚ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਵੱਲੋਂ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਨਵਾਂ ਹਸਤਾ ਵਿਖੇ ਕਿਸਾਨ ਆਗੂ ਜਗਦੀਸ਼ ਸਿੰਘ ਮਨਸਾ ਅਤੇ ਕੁਲਵੰਤ ਸਿੰਘ ਹਸਤਾ ਕਲਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ’ਚ ਮਤਾ ਪਾਸ ਕਰਕੇ ਫੈਸਲਾ ਕੀਤਾ ਗਿਆ ਕਿ 20 ਦਸੰਬਰ ਤੋਂ ਪੰਜਾਬ ਭਰ ’ਚ ਰੇਲਾਂ ਰੋਕਣ ਦੇ ਸੱਦੇ ਤਹਿਤ ਫਾਜ਼ਿਲਕਾ ਵਿਖੇ ਰੇਲ ਰੋਕੀ ਜਾਵੇਗੀ। ਆਗੂਆਂ ਨੇ ਪਿੰਡਾਂ ’ਚ ਲਾਮਬੰਦੀ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਪਿਛਲੇ 5 ਸਾਲ ’ਚ ਕੀਤੇ ਚੋਣ ਵਾਅਦਿਆਂ ਤੋਂ ਮੁੱਕਰ ਚੁੱਕੀ ਹੈ। ਇਸ ਮੌਕੇ ਜਗਦੀਸ਼ ਸਿੰਘ ਸਮਸ਼ਾਬਾਦ ਸੀਨੀਅਰ ਮੀਤ ਪ੍ਰਧਾਨ ਜ਼ੋਨ ਫਾਜ਼ਿਲਕਾ, ਪ੍ਰੀਤਮ ਸਿੰਘ ਖਜ਼ਾਨਚੀ ਜ਼ਾਨ ਫਾਜ਼ਿਲਕਾ, ਦਲੀਪ ਸਿੰਘ, ਗੁਰਮੇਜ ਸਿੰਘ, ਸੋਨਾ ਸਿੰਘ, ਮਹਿੰਗਾ ਸਿੰਘ, ਹੰਸਾ ਸਿੰਘ, ਗੁਲਸ਼ਨ ਸਿੰਘ, ਮੰਗਾ ਸਿੰਘ, ਮਹਿੰਦਰ ਸਿੰਘ, ਸਰਜਾ ਸਿੰਘ ਤੇ ਬਲਵੰਤ ਸਿੰਘ ਹਾਜ਼ਰ ਸਨ।