ਜੈਤੋ (ਪੱਤਰ ਪ੍ਰੇਰਕ): ਖੇਤਾਂ ’ਚ ਮੋਟਰਾਂ ਦੇ ਸਾਜ਼ੋ-ਸਾਮਾਨ ਚੋਰੀ ਹੋਣ ਦੀਆਂ ਘਟਨਾਵਾਂ ਤੋਂ ਕਿਸਾਨ ਕਾਫੀ ਪ੍ਰੇਸ਼ਾਨ ਹਨ। ਕਿਸਾਨ ਰਾਜਿੰਦਰ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ, ਹਰਪਾਲ ਸਿੰਘ ਨੇ ਦੱਸਿਆ ਕਿ ਇਹ ਵਰਤਾਰਾ ਕਰੀਬ ਸਾਲ ਭਰ ਤੋਂ ਜਾਰੀ ਹੈ। ਉਨ੍ਹਾਂ ਦੱਸਿਆ ਕਿ ਲੰਘੀ ਰਾਤ ਇੱਕ ਟਰਾਂਸਫਾਰਮਰ ’ਚੋਂ ਚੋਰ ਤੇਲ ਹੀ ਕੱਢ ਕੇ ਲੈ ਗਏ। ਉਨ੍ਹਾਂ ਕਿਹਾ ਕਿ ਮੋਟਰ ਵਾਲੀ ਪੀਵੀਸੀ ਤਾਰ ਅਤੇ ਤਾਂਬੇ ਦੇ ਪੁਰਜ਼ੇ ਵੀ ਕਈ ਵਾਰ ਚੋਰੀ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਚੋਰੀ ਸਬੰਧੀ ਪੁਲੀਸ ਕੋਲ ਸ਼ਿਕਾਇਤ ਕਰ ਦਿੱਤੀ ਜਾਂਦੀ ਹੈ ਪਰ ਅਜੇ ਤੱਕ ਕੁੱਝ ਵੀ ਹਾਸਲ ਨਹੀਂ ਹੋਇਆ। ਉਨ੍ਹਾਂ ਮੰਗ ਕੀਤੀ ਕਿ ਸਖ਼ਤੀ ਕਰਕੇ ਪੁਲੀਸ ਨੂੰ ਨੱਥ ਪਾਈ ਜਾਵੇ।