ਕਿਸਾਨਾਂ ਨੇ ਰਾਜਸਥਾਨ ਬਾਰਡਰ ’ਤੇ ਕੀਤਾ ਚੱਕਾ ਜਾਮ

ਕਿਸਾਨਾਂ ਨੇ ਰਾਜਸਥਾਨ ਬਾਰਡਰ ’ਤੇ ਕੀਤਾ ਚੱਕਾ ਜਾਮ

ਸਾਲੁਲਸ਼ਹਿਰ ਦੇ ਨੇੜੇ ਚੱਕਾ ਜਾਮ ਕਰਕੇ ਬੈਠੇ ਕਿਸਾਨ।

ਅਬੋਹਰ (ਸੁੰਦਰ ਨਾਥ ਆਰੀਆ): ਕਿਸਾਨ ਸੰਗਠਨਾਂ ਵੱਲੋਂ ਵੀਰਵਾਰ ਨੂੰ ਕਿਸਾਨਾਂ ਦੀ ਹਮਾਇਤ ਵਿਚ ਰਾਜਸਥਾਨ ਬਾਰਡਰ ‘ਤੇ ਸਾਦੁਲਸ਼ਹਰ ਦੇ ਨੇੜੇ ਅਬੋਹਰ-ਹਨੁੰਮਾਨਗੜ ਰੋਡ ਕੈਂਚੀਆਂ ਵਿਖੇ 2 ਘੰਟੇ ਚੱਕਾ ਜਾਮ ਕੀਤਾ ਗਿਆ। ਧਰਨਾ ਲੱਗਣ ਕਾਰਨ ਰੋਡ ‘ਤੇ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ ਜਿਸ ਕਾਰਨ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੇਂਡੂ ਕਿਸਾਨ ਮਜਦੂਰ ਕਮੇਟੀ ਦੇ ਬਲਾਕ ਪ੍ਰਧਾਨ ਸ਼ਿਵਪ੍ਰਕਾਸ਼ ਸਹਾਰਣ ਨੇ ਐਲਾਨ ਕੀਤਾ ਕਿ ਉਹ ਦਿੱਲੀ ਵਿੱਚ ਧਰਨਾ ਦੇ ਰਹੇ ਕਿਸਾਨਾਂ ਦਾ ਹੌਸਲਾ ਬੁਲੰਦ ਕਰਨਗੇ ਅਤੇ ਗੰਗਾਨਗਰ ਜਿਲ੍ਹੇ ਦੇ ਕਿਸਾਨ ਵੀ ਵੱਡੀ ਗਿਣਤੀ ਵਿੱਚ ਦਿੱਲੀ ਕੂਚ ਕਰਣਗੇ। ਕਿਸਾਨਾਂ ਨੇ ਸਾਦੁਲਸ਼ਹਿਰ ਦੇ ਨੇੜੇ ਕਿਸਾਨਾਂ ਵੱਲੋਂ ਚੱਕਾ ਜਾਮ ਕਰ ਦਿੱਤਾ ਗਿਆ। ਧਰਨੇ ਵਿਚ ਸਾਦੁਲਸ਼ਹਿਰ ਪੰਚਾਇਤ ਦੇ ਸਾਬਕਾ ਪ੍ਰਧਾਨ ਜਸਵੰਤ ਸਿੰਘ ਢਿੱਲੋਂ, ਕਿਸਾਨ ਆਗੂ ਸੁਰਿੰਦਰ ਸਿੰਘ ਬਰਾੜ, ਨੌਜਵਾਨ ਕਿਸਾਨ ਆਗੂ ਨਵਜੋਤ ਚਹਿਲ, ਸੁਖਦੇਵ ਸਿੰਘ ਬਰਾੜ, ਰਣਧੀਰ ਸਿੰਘ ਬਰਾੜ ਸ਼ਾਮਿਲ ਸਨ। ਦੂਜੇ ਪਾਸੇ ਬਸ ਸਟੈਂਡ ਦੇ ਸਾਹਮਣੇ ਧਰਨਾ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਮੋਟਰਸਾਈਕਲੋਂ ਰੈਲੀ ਕੱਢ ਕੇ ਰੋਸ ਵਿਖਾਵਾ ਕੀਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All