ਪੱਤਰ ਪੇ੍ਰਕ
ਝੁਨੀਰ, 17 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਬਲਾਕ ਇਕਾਈ ਝੁਨੀਰ ਦੇ ਪ੍ਰਧਾਨ ਮਲਕੀਤ ਸਿੰਘ ਕੋਟਧਰਮੂ, ਰਾਣੀ ਕੌਰ ਭੰਮੇ, ਦਲੇਲ ਸਿੰਘ ਮੀਆਂ, ਜਸਵਿੰਦਰ ਕੌਰ ਝੇਰਿਆਂਵਾਲੀ, ਛਿੰਦਰ ਕੌਰ ਭਲਾਈਕੇ ਅਤੇ ਕਿਸਾਨਾਂ ਦੇ ਇਕ ਵਫ਼ਦ ਨੇ ਦੱਸਿਆ ਕਿ ਇਸ ਵਾਰ ਜੀਰੀ ਦੀ ਖਰੀਦ ਸਮੇਂ ਕੇਂਦਰੀ ਸਰਕਾਰ ਨੇ ਮੰਡੀਆਂ ਵਿੱਚ ਪੁਲੀਸ ਬਿਠਾ ਦਿੱਤੀ ਹੈ ਜੋ ਥੋੜ੍ਹਾ ਜਿਹੀ ਨਮੀ ਹੋਣ ਕਾਰਨ ਝੋਨਾ ਕਿਸਾਨਾਂ ਤੇ ਘਰਾਂ ਨੂੰ ਵਾਪਸ ਭੇਜ ਰਹੀ ਹੈ। ਕਿਸਾਨਾਂ ਦੇ ਵਫ਼ਦ ਨੇ ਦੱਸਿਆ ਕਿ ਇਸ ਵਾਰ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਦਿੱਤੀ ਜੀਰੀ ਵਿੱਚ ਨਮੀ ਦੀ ਮਾਤਰਾ 17 ਫ਼ੀਸਦੀ ਤੋਂ ਘਟਾ ਕੇ 16 ਫ਼ੀਸਦੀ ਤਕ ਕਰ ਦਿੱਤੀ ਹੈ ਉੱਥੇ ਇਕ ਸੈਂਕੜੇ ਪਿੱਛੇ ਕਾਲੇ ਦਾਣੇ ਦੀ ਮਾਤਰਾ 6 ਤੋਂ ਘਟਾ ਕੇ 3 ਕਰ ਦਿੱਤੀ ਹੈ ਜਿਸ ਕਾਰਨ ਕਿਸਾਨ ਭਾਰੀ ਪ੍ਰੇਸ਼ਾਨ ਹਨ।ਕਿਸਾਨ ਆਗੂ ਕੋਟਧਰਮੂ ਨੇ ਦੱਸਿਆ ਕਿ ਇਸ ਵਾਰ ਬੇਮੌਸਮੀ ਮੀਂਹ ਪੈਣ ਕਾਰਨ ਜੀਰੀ ਵਿੱਚ ਸਿੱਲ੍ਹ ਦੀ ਮਾਤਰਾ ਵਧਣਾ ਕੁਦਰਤੀ ਹੀ ਹੈ। ਕਿਸਾਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਕੇਂਦਰ ਸਰਕਾਰ ਜੀਰੀ ਖ਼ਰੀਦ ਵਿੱਚ ਵਿਘਨ ਪਾ ਕੇ ਕਿਸਾਨਾਂ ਨੂੰ ਸਾਜ਼ਿਸ਼ ਅਧੀਨ ਸਜ਼ਾ ਦੇ ਰਹੀ ਹੈ ਜਿਸ ਕਾਰਨ ਕਿਸਾਨਾਂ ਵਿੱਚ ਮੋਦੀ ਸਰਕਾਰ ਵਿਰੁੱਧ ਬਹੁਤ ਜ਼ਿਆਦਾ ਰੋਸ ਹੈ।