ਐੱਮਐੱਸਪੀ ਤੋਂ ਹੇਠਾਂ ਲੱਗੀ ਨਰਮੇ ਦੀ ਬੋਲੀ ਤੋਂ ਕਿਸਾਨ ਭੜਕੇ

ਐੱਮਐੱਸਪੀ ਤੋਂ ਹੇਠਾਂ ਲੱਗੀ ਨਰਮੇ ਦੀ ਬੋਲੀ ਤੋਂ ਕਿਸਾਨ ਭੜਕੇ

ਮਾਨਸਾ ਵਿੱਚ ਮੁੱਖ ਮਾਰਗ ’ਤੇ ਲਾਏ ਜਾਮ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦੇ ਹਰਿੰਦਰ ਸਿੰਘ ਮਾਨਸ਼ਾਹੀਆ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ

ਮਾਨਸਾ, 30 ਨਵੰਬਰ

ਗੁਲਾਬੀ ਸੁੰਡੀ ਦੇ ਝੰਬੇ ਕਿਸਾਨਾਂ ਨੂੰ ਜਦੋਂ ਮਾਨਸਾ ਦੀ ਆਧੁਨਿਕ ਕਪਾਹ ਮੰਡੀ ਵਿੱਚ ਐਮਐਸਪੀ ਤੋਂ ਵੀ ਥੱਲੇ ਵਾਲਾ ਰੇਟ ਦਿੱਤਾ ਜਾਣ ਲੱਗਿਆ ਤਾਂ ਕਿਸਾਨਾਂ ਨੇ ਖਰੀਦ ਦੀ ਬਗਾਵਤ ਕਰਦਿਆਂ ਸਿਰਸਾ-ਲੁਧਿਆਣਾ ਮੁੱਖ ਮਾਰਗ ’ਤੇ ਜਾਮ ਲਗਾ ਦਿੱਤਾ। ਕਿਸਾਨ ਜਥੇਬੰਦੀਆਂ ਨੇ ਇਸ ਧੱਕੇਸ਼ਾਹੀ ਨੂੰ ਲੈ ਕੇ ਪ੍ਰਾਈਵੇਟ ਵਪਾਰੀਆਂ ਦੀ ਮਨ-ਮਰਜ਼ੀ ਦੇ ਵਿਰੋਧ ਵਿੱਚ ਝੰਡਾ ਚੁੱਕ ਲਿਆ। ਕਿਸਾਨਾਂ ਦੇ ਤਿੱਖੇ ਤੇਵਰਾਂ ਨੂੰ ਵੇਖਦਿਆਂ ਅਧਿਕਾਰੀਆਂ ਅਤੇ ਵਪਾਰੀਆਂ ਵੱਲੋਂ ਭਾਅ ਵਧਾਇਆ ਗਿਆ ਤਾਂ ਕਿਸਾਨਾਂ ਵੱਲੋਂ ਜਾਮ ਨੂੰ ਖੁਲ੍ਹਇਆ ਗਿਆ।

ਘੱਟ ਭਾਅ ਦੇ ਖਿਲਾਫ਼ ਇਹ ਬਗਾਵਤ ਕਿਸਾਨਾਂ ਵੱਲੋਂ ਉਸ ਵੇਲੇ ਕੀਤੀ ਗਈ ਜਦੋਂ ਬੋਲੀ ਦਾ ਆਰੰਭ ਐਮਐਸਪੀ ਤੋਂ ਥੱਲੇ ਜਾ ਕੇ ਕੀਤਾ ਗਿਆ। ਕਿਸਾਨਾਂ ਨੇ ਇਸ ਧੱਕੇਸ਼ਾਹੀ ਦੀ ਸੂਚਨਾ ਜਥੇਬੰਦੀਆਂ ਦੇ ਆਗੂਆਂ ਨੂੰ ਦਿੱਤੀ ਗਈ, ਜਿਨ੍ਹਾਂ ਤੁਰੰਤ ਅਨਾਜ ਮੰਡੀ ਪਹੁੰਚ ਕੇ ਘੱਟ ਭਾਅ ਦਾ ਕਾਰਨ ਜਾਨਣ ਤੋਂ ਬਾਅਦ ਜਾਮ ਲਗਾ ਦਿੱਤਾ। ਇਸ ਜਾਮ ਦੀ ਹੱਲਾਸ਼ੇਰੀ ਸੋਸ਼ਲਿਸਟ ਪਾਰਟੀ (ਇੰਡੀਆ) ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਦੋਸ਼ ਲਾਇਆ ਕਿ ਮਾਨਸਾ ਦੀ ਅਨਾਜ ਮੰਡੀ ਵਿੱਚ 9400 ਰੁਪਏ ਪ੍ਰਤੀ ਕੁਇੰਟਲ ਨਰਮਾ ਵਿਕਣ ਤੋਂ ਬਾਅਦ ਪ੍ਰਾਈਵੇਟ ਵਪਾਰੀਆਂ ਨੇ ਆਪਸੀ ਪੂਲ ਕਰਕੇ ਹੁਣ ਕਿਸਾਨਾਂ ਨੂੰ ਐਮਐਸਪੀ ਤੋਂ ਹੇਠਾਂ 3000 ਰੁਪਏ ਪ੍ਰਤੀ ਕੁਇੰਟਲ ਤੋਂ ਜਦੋਂ ਬੋਲੀ ਆਰੰਭ ਕੀਤੀ ਤਾਂ ਇਸ ਇਸ ਧੱਕੇਸ਼ਾਹੀ ਦੇ ਖਿਲਾਫ਼ ਸੜਕਾਂ ’ਤੇ ਉਤਰਨਾ ਕਿਸਾਨਾਂ ਦਾ ਸ਼ੌਕ ਨਹੀਂ, ਸਗੋਂ ਮਜਬੂਰੀ ਹੈ। ਉਨ੍ਹਾਂ ਕਿਹਾ ਕਿ ਅੰਤਰ ਰਾਸ਼ਟਰੀ ਮਾਰਕੀਟ ਵਿੱਚ ਰੂੰ ਦੇ ਭਾਅ ਵਿੱਚ ਤੇਜ਼ ਹੋਣ ਦੇ ਬਾਵਜੂਦ ਕੁਝ ਪ੍ਰਾਈਵੇਟ ਵਪਾਰੀਆਂ ਵੱਲੋਂ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਅੰਨਦਾਤਾ ਨੂੰ ਅਨਾਜ ਮੰਡੀਆਂ ਵਿੱਚ ਸ਼ਰ੍ਹੇਆਮ ਚੂਨਾ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਵੱਡੇ ਘਰਾਂ ਦੀ ਖਰੀਦ ਵਿੱਚ ਇਉਂ ਹੀ ਅਜ਼ਾਰੇਦਾਰੀ ਰਹੀ ਤਾਂ ਲਗਾਤਾਰ ਅਜਿਹੀਆਂ ਬੋਲੀਆਂ ਦੀ ਵਿਰੋਧਤਾ ਕੀਤੀ ਜਾਵੇਗੀ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਵਪਾਰੀਆਂ ਵੱਲੋਂ ਨਰਮੇ ਦੀ ਖਰੀਦ ਸਮੇਂ ਐਮਐਸਪੀ 5925 ਰੁਪਏ ਤੋਂ ਵੀ ਬਹੁਤ ਹੇਠਾਂ ਜਾਕੇ 3000 ਹਜ਼ਾਰ ਤੋਂ ਬੋਲੀ ਸ਼ੁਰੂ ਕੀਤੀ ਗਈ, ਜਿਸ ’ਤੇ ਪਹਿਲਾਂ ਤੋਂ ਹੀ ਗੁਲਾਬੀ ਸੁੰਡੀ ਅਤੇ ਰੇਹਾਂ-ਸਪਰੇਆਂ ਦੇ ਖਰਚੇ ਅਤੇ ਚੁਗਾਈ ਲਈ ਮਜ਼ਦੂਰ ਨਾ ਮਿਲਣ ਕਰਕੇ ਮਹਿੰਗੀ ਚੁਗਵਾਈ ਦੇ ਸਿਤਾਏ ਕਿਸਾਨਾਂ ਨੇ ਰੋਸ ਪ੍ਰਗਟ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਗੁਲਾਬੀ ਸੁੰਡੀ ਤੋਂ ਬਚੇ ਨਰਮੇ ਦਾ ਪੂਰਾ ਰੇਟ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੇ ਖਰਚੇ ਪੂਰੇ ਹੋ ਸਕਣ। ਇਸ ਦੌਰਾਨ ਇਹ ਮਾਮਲਾ ਉਸ ਵੇਲੇ ਸੁਲਝਿਆ ਜਦੋਂ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀਆਂ ਨੇ ਵਿੱਚ ਪੈ ਕੇ ਬੋਲੀ ਦੁਬਾਰਾ ਸ਼ੁਰੂ ਕਰਵਾਈ ਅਤੇ ਕਿਸਾਨਾਂ ਨੂੰ ਪੂਰਾ ਭਾਅ ਮਿਲਣਾ ਆਰੰਭ ਹੋਇਆ। ਇਸ ਮੌਕੇ ਬਲਦੇਵ ਸਿੰਘ, ਭੂਰਾ ਸਿੰੰਘ ਪਿੱਪਲੀਆ, ਗੱਗੀ ਸਿੰਘ ਖਿਆਲਾ, ਬਲਜੀਤ ਸਿੰਘ ਚੌਧਰੀ ਭੈਣੀਬਾਘਾ, ਵਰਿਆਮ ਸਿੰਘ ਖਿਆਲਾ, ਲੱਖਾ ਸਿੰਘ ਭੈੈਣੀਬਾਘਾ ਨੇ ਵੀ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All