ਨਿਜੀ ਪੱਤਰ ਪ੍ਰੇਰਕ
ਫ਼ਰੀਦਕੋਟ, 12 ਅਪਰੈਲ
ਪੰਜਾਬ ਸਰਕਾਰ ਨੇ ਅਵਨੀਤ ਕੌਰ ਸਿੱਧੂ ਨੂੰ ਫਰੀਦਕੋਟ ਜ਼ਿਲ੍ਹੇ ਦੀ ਐੱਸਐੱਸਪੀ ਨਿਯੁਕਤ ਕੀਤਾ ਗਿਆ ਹੈ। ਅਵਨੀਤ ਕੌਰ ਸਿੱਧੂ, ਪੀਪੀਐੱਸ, ਪੰਜਾਬ ਦੀ ਪਹਿਲੀ ਮਹਿਲਾ ਉਲੰਪੀਅਨ ਹੈ। ਜਿਸ ਨੂੰ ਜ਼ਿਲ੍ਹਾ ਪੁਲੀਸ ਮੁਖੀ ਵਜੋਂ ਨਿਯੁਕਤ ਕੀਤਾ ਗਿਆ ਹੈ। ਫਰੀਦਕੋਟ ’ਚ ਵੀ ਅਵਨੀਤ ਕੌਰ ਪਹਿਲੇ ਮਹਿਲਾ ਐੱਸਐੱਸਪੀ ਹੋਣਗੇ। ਗ੍ਰਹਿ ਵਿਭਾਗ ਨੇ ਇੱਥੋਂ ਦੇ ਫਰੀਦਕੋਟ ਦੇ ਪਹਿਲੇ ਐੱਸਐੱਸਪੀ ਵਰੁਣ ਸ਼ਰਮਾ ਨੂੰ ਇੱਥੋਂ ਤਬਦੀਲ ਕਰਕੇ ਡੀਜੀਪੀ ਦਫ਼ਤਰ ਚੰਡੀਗੜ੍ਹ ਭੇਜ ਦਿੱਤਾ ਹੈ। ਪੰਜਾਬ ਸਰਕਾਰ ਦੇ ਨਵੇਂ ਹੁਕਮਾਂ ਮੁਤਾਬਿਕ ਅੱਜ ਸ਼ਾਮ ਨੂੰ ਅਵਨੀਤ ਕੌਰ ਸਿੱਧੂ ਨੇ ਐੱਸਐੱਸਪੀ ਫਰੀਦਕੋਟ ਵਜੋਂ ਆਪਣਾ ਅਹੁਦਾ ਸੰਭਾਲ ਲਿਆ।