ਭਗਤਾ ਭਾਈ: ਪ੍ਰੈੱਸ ਕਲੱਬ ਭਗਤਾ ਭਾਈ ਵੱਲੋਂ ਕਲੱਬ ਪ੍ਰਧਾਨ ਵੀਰਪਾਲ ਭਗਤਾ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਵਿੱਚ ‘ਪਰਿਵਾਰਕ ਮਿਲਣੀ’ ਸਮਾਗਮ ਕਰਵਾਇਆ ਗਿਆ। ਪ੍ਰਧਾਨ ਵੀਰਪਾਲ ਸਿੰਘ ਭਗਤਾ ਨੇ ਕਿਹਾ ਕਿ ਕਲੱਬ ਵੱਲੋਂ ਪਰਿਵਾਰਕ ਮੈਂਬਰਾਂ ਦੀ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਲਈ ਇਹ ਸਮਾਗਮ ਕਰਵਾਇਆ ਗਿਆ ਹੈ। ਕਲੱਬ ਵੱਲੋਂ ਮਹਿਲਾਵਾਂ ਤੇ ਬੱਚਿਆਂ ਵਿੱਚੋਂ ਦੋ-ਦੋ ਨੂੰ ਪਰਚੀ ਸਿਸਟਮ ਰਾਹੀ ਜੇਤੂ ਚੁਣਿਆ ਗਿਆ, ਜਿਸ ਦੌਰਾਨ ਹਰਜੋਤ ਕੌਰ, ਸਵਿੰਦਰਜੀਤ ਕੌਰ, ਗੁਰਸਿਮਰਨਪਾਲ ਸਿੰਘ ਤੇ ਮਹਿਕਦੀਪ ਕੌਰ ਚੁਣੇ ਗਏ। ਕਲੱਬ ਦੇ ਸਰਪ੍ਰਸਤ ਪਰਮਜੀਤ ਸਿੰਘ ਢਿੱਲੋਂ, ਸੁਖਪਾਲ ਸੋਨੀ, ਬਿੰਦਰ ਜਲਾਲ, ਸਵਰਨ ਭਗਤਾ, ਜਜਵੀਰ ਜਲਾਲ, ਹਰਜੀਤ ਗਿੱਲ, ਸਿਕੰਦਰ ਜੰਡੂ, ਰਾਜਿੰਦਰਪਾਲ ਰਾਜੂ, ਪਰਮਜੀਤ ਕੌਰ, ਜਗਦੀਸ਼ ਕੌਰ ਤੇ ਕਿਰਨ ਸ਼ਰਮਾ ਹਾਜ਼ਰ ਸਨ। -ਪੱਤਰ ਪ੍ਰੇਰਕ