ਪੱਤਰ ਪ੍ਰੇਰਕ
ਭਾਈਰੂਪਾ, 5 ਅਗਸਤ
ਭਾਈ ਰੂਪ ਚੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਭਾਈ ਰੂਪਾ ਦਾ ਸੀ.ਬੀ.ਐੱਸ.ਈ ਦਸਵੀਂ ਜਮਾਤ ਦਾ ਨਤੀਜਾ 100% ਰਿਹਾ। ਸਕੂਲ ਦੇ ਪ੍ਰਿੰਸੀਪਲ ਗੁਰਭੇਜ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਪਹਿਲੇ ਸਥਾਨ ’ਤੇ ਦੋ ਵਿਦਿਆਰਥੀ ਖੁਸ਼ਪ੍ਰੀਤ ਸਿੰਘ ਸੰਧੂ ਤੇ ਰਮਨਜੋਤ ਕੌਰ ਨੇ 94.4 % ਅੰਕ , ਦੂਜੇ ਸਥਾਨ ’ਤੇ ਖੁਸ਼ਬੂ ਬਾਂਸਲ ਨੇ 89.8 % ਅੰਕ ਅਤੇ ਜਸ਼ਨਪ੍ਰੀਤ ਕੌਰ ਨੇ 87.8% ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਵਿਸ਼ੇਵਾਰ ਸੋਸ਼ਲ ਸਟੱਡੀ ਵਿੱਚੋਂ ਖੁਸ਼ਪ੍ਰੀਤ ਸਿੰਘ ਸੰਧੂ ਨੇ 97%, ਰਮਨਜੋਤ ਕੌਰ ਨੇ 97%, ਜਸ਼ਨਪ੍ਰੀਤ ਕੌਰ ਨੇ 95% , ਖੁਸ਼ਬੂ ਬਾਂਸਲ ਨੇ 91%,ਹਰਸ਼ਪ੍ਰੀਤ ਕੌਰ ਨੇ 91 %, ਹਰਮਨਪ੍ਰੀਤ ਕੌਰ ਨੇ 91 %, ਅਕਾਸ਼ਦੀਪ ਕੌਰ ਨੇ 91%,ਜਤਿਨ ਪਾਲ ਸਿੰਘ ਨੇ 91% ਅੰਕ ਪ੍ਰਾਪਤ ਕੀਤੇ। ਅੰਗਰੇਜ਼ੀ ਵਿਸ਼ੇ ਵਿੱਚੋਂ ਖੁਸ਼ਪ੍ਰੀਤ ਸਿੰਘ ਸੰਧੂ ਨੇ 98%,ਰਮਨਜੋਤ ਕੋਰ ਨੇ 98%, ਜਗਦੀਪ ਕੌਰ ਨੇ 97%, ਜਸ਼ਨਪ੍ਰੀਤ ਕੌਰ ਨੇ 95%, ਮੁਸਕਾਨਪ੍ਰੀਤ ਕੌਰ ਨੇ 95% ਅੰਕ ਹਾਸਿਲ ਕੀਤੇ।
ਗੁਰੂ ਕਾਸ਼ੀ ਸਕੂਲ ਦਾ ਨਤੀਜਾ ਸੌ ਫੀਸਦੀ
ਭਗਤਾ ਭਾਈ: ਸੀ.ਐੱਮ.ਐੱਸ. ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈ ਦੀ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਰਮਨ ਕੁਮਾਰ ਨੇ ਦੱਸਿਆ ਕਿ ਸਕੂਲ ਦੇ 5 ਬੱਚਿਆਂ ਨੇ 90 ਫ਼ੀਸਦੀ ਤੋਂ ਵੱਧ ਤੇ 11 ਬੱਚਿਆਂ ਨੇ 80 ਤੋਂ 90 ਫ਼ੀਸਦੀ ਵਿਚਕਾਰ ਅੰਕ ਪ੍ਰਾਪਤ ਕੀਤੇ। ਸਕੂਲ ਦੀ ਵਿਦਿਆਰਥਣ ਉਰਵਸ਼ੀ ਸ਼ਰਮਾ ਨੇ 97 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ, ਬਬਲਜੀਤ ਕੌਰ ਨੇ 94.6 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਅਤੇ ਸੁਖਪ੍ਰੀਤ ਕੌਰ ਨੇ 93 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। -ਪੱਤਰ ਪ੍ਰੇਰਕ