ਪੱਤਰ ਪ੍ਰੇਰਕ
ਸ਼ਹਿਣਾ, 14 ਅਪਰੈਲ
ਇੱਥੋਂ ਦੇ ਗੁਰਦੁਆਰਾ ਭਿੜ੍ਹਾਂ ਸਾਹਿਬ ਵਿੱਚ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਵੱਡੀ ਗਿਣਤੀ ‘ਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਸਰੋਵਰ ‘ਚ ਇਸ਼ਨਾਨ ਕੀਤਾ। ਮੁੱਖ ਸੇਵਾਦਾਰ ਬਾਬਾ ਸੁਖਪਾਲ ਸਿੰਘ ਦੀ ਅਗਵਾਈ ਵਿੱਚ ਸਮੁੱਚਾ ਪ੍ਰਬੰਧ ਕੀਤਾ ਗਿਆ ਅਤੇ ਲੰਗਰ ਵੀ ਅਤੁੱਟ ਵਰਤਿਆ।
ਭਗਤਾ ਭਾਈ (ਪੱਤਰ ਪ੍ਰੇਰਕ): ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ‘ਚ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ ਕਲੇਰ, ਸਪੋਰਟਸ ਮੈਨੇਜਰ ਕੋਹਿਨੂਰ ਸਿੱਧੂ, ਪ੍ਰਿੰਸੀਪਲ ਸ਼ਸ਼ੀ ਕਾਂਤ, ਹਾਊਸ ਕੁਆਰਡੀਨੇਟਰ, ਵੀਰਦਵਿੰਦਰ ਕੌਰ ਤੇ ਸੀਨੀਅਰ ਕੁਆਰਡੀਨੇਟਰ ਰੰਜੀਵ ਸ਼ਰਮਾ ਨੇ ਕੀਤੀ। ਬੱਚਿਆਂ ਨੇ ਗੀਤ, ਡਾਂਸ, ਬੋਲੀਆਂ, ਕਵਿਤਾਵਾਂ ਤੇ ਗਿੱਧਾ ਪੇਸ਼ ਕੀਤਾ। ਇਸ ਮੌਕੇ ਦਮਨਜੋਤ ਕੌਰ, ਰੁਪਿੰਦਰ ਕੌਰ, ਮੋਨਿਕਾ ਚਾਲਾਨਾ ਤੇ ਗੁਰਵਿੰਦਰ ਸਿੰਘ ਸੋਨੂੰ ਹਾਜ਼ਰ ਸਨ।
ਭਗਤਾ ਭਾਈ (ਪੱਤਰ ਪ੍ਰੇਰਕ): ਸੰਤ ਮਹੇਸ਼ ਮੁਨੀ ਗਰਲਜ਼ ਕਾਲਜ ਤੇ ਇੰਟਰਨੈਸ਼ਨਲ ਸਕੂਲ ਭਗਤਾ ਭਾਈ ਵਿੱਚ ਖਾਲਸਾ ਪੰਥ ਦੀ ਸਾਜਨਾ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਕੇਸ਼ਵ ਗਰਗ, ਕੰਟਰੋਲਰ ਇੰਦਰਪਾਲ ਕੌਰ ਦਿਉਲ, ਕਮੇਟੀ ਮੈਂਬਰ, ਸਟਾਫ਼ ਮੈਂਬਰ ਹਾਜ਼ਰ ਸਨ। ਸਮਾਗਮ ਦੌਰਾਨ ਵਿਦਿਆਰਥੀ ਤੇ ਸਟਾਫ਼ ਮੈਂਬਰ ਪੰਜਾਬੀ ਪਹਿਰਾਵੇ ਵਿੱਚ ਸਜੇ ਹੋਏ ਸਨ। ਵਿਦਿਆਰਥੀਆਂ ਨੇ ਕਵੀਸ਼ਰੀ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।
ਜ਼ੀਰਾ (ਪੱਤਰ ਪ੍ਰੇਰਕ): ਪੈਰਾਡਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿੱਚ ਚੇਅਰਮੈਨ ਹਰਜੀਤ ਸਿੰਘ ਸਿੱਧੂ, ਅਮਰਜੀਤ ਕੌਰ ਸਿੱਧੂ ਅਤੇ ਪ੍ਰਿੰਸੀਪਲ ਅਵਿਨਾਸ਼ ਸਿੰਘ ਦੀ ਅਗਵਾਈ ਹੇਠ ਵਿਸਾਖੀ ਦਿਹਾੜਾ ਮਨਾਇਆ ਗਿਆ। ਬੱਚਿਆਂ ਨੇ ਆਪਣੇ ਹੁਨਰ ਦੇ ਅਨੁਸਾਰ ਸ਼ਬਦ ਗਾਇਨ, ਡਾਂਸ, ਭੰਗੜਾ, ਗਿੱਧਾ ਅਤੇ ਗੀਤ ਪੇਸ਼ ਕੀਤੇ।
ਵਿਸਾਖੀ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ
ਦੋਦਾ (ਪੱਤਰ ਪ੍ਰੇਰਕ): ਪਿੰਡ ਗੁਰੂਸਰ ਵਿੱਚ ਨੌਜਵਾਨਾਂ ਵੱਲੋਂ ਬਣਾਈ ਲੋਕ ਭਲਾਈ ਟੀਮ ਨੇ ਵਿਸਾਖੀ ਨੂੰ ਸਮਰਪਿਤ ਸਿਵਲ ਹਸਪਤਾਲ ਮਲੋਟ ਅਤੇ ਅਤੁੱਲਿਆ ਬਲੱਡ ਬੈਂਕ ਮੁਕਤਸਰ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਟ ਖੂਨਦਾਨ ਕੈਂਪ ਲਾਇਆ। ਕੈਂਪ ਬਾਰੇ ਪ੍ਰਬੰਧਕ ਲੱਖਾ ਸਿੰਘ ਅਤੇ ਵਰਿੰਦਰ ਅਰੋੜਾ ਨੇ ਦੱਸਿਆ ਕਿ 73 ਵਿਅਕਤੀਆਂ ਨੇ ਖੂਨਦਾਨ ਕੀਤਾ ਹੈ। ਇਸ ਮੌਕੇ ਸਹਿਯੋਗੀ ਐਡਵੋਕੇਟ ਹਰਦੀਪ ਸਿੰਘ ਭੰਗਾਲ, ਜਸਵਿੰਦਰ ਸਿੰਘ, ਸਿਮਰਜੀਤ ਸਿੰਘ, ਨੰਬਰਦਾਰ ਗੁਰਦੀਪ ਸਿੰਘ ਅਤੇ ਭਿੰਦਾ ਸਿੰਘ ਆਦਿ ਮੌਜੂਦ ਸਨ।