ਪੱਤਰ ਪ੍ਰੇਰਕ
ਮਾਨਸਾ, 16 ਜੂਨ
ਇਥੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਸਮਾਗਮ ਤਹਿਤ ‘ਪਾਣੀ ਬਚਾਓ’ ਦਿਵਸ ਮਨਾਇਆ ਗਿਆ। ਕਾਲਜ ਗੇ ਕਾਰਜਕਾਰੀ ਪ੍ਰਿੰਸੀਪਲ ਸੁਖਦੀਪ ਸਿੰਘ ਨੇ ਕਿਹਾ ਕਿ ਧਰਤੀ ਉੱਤੇ ਮਨੁੱਖਤਾ ਦੀ ਹੋਂਦ ਪਾਣੀ ਕਰ ਕੇ ਹੀ ਹੈ ਪਰ ਜਿਸ ਤਰੀਕੇ ਨਾਲ ਮਨੁੱਖ ਪਾਣੀ ਨੂੰ ਪ੍ਰਦੂਸ਼ਤਿ ਕਰਨ ਅਤੇ ਅਜਾਈਂ ਗਵਾਉਣ ਵਿੱਚ ਲੱਗਾ ਹੋਇਆ ਹੈ, ਇਸ ਨਾਲ਼ ਮਨੁੱਖਤਾ ਦੀ ਹੋਂਦ ਖ਼ਤਰੇ ਵਿੱਚ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪਾਣੀ ਦੇ ਮਹੱਤਵ ਬਾਰੇ ਦੱਸਿਆ ਕਿ ਅੱਜ ਪਾਣੀ ਦੀ ਬੂੰਦ-ਬੂੰਦ ਬਚਾਉਣ ਦੀ ਲੋੜ ਹੈ, ਕਿਉਂਕਿ ਜਿਸ ਤੇਜ਼ੀ ਨਾਲ ਅਸੀਂ ਪਾਣੀ ਨੂੰ ਪ੍ਰਦੂਸ਼ਤਿ ਕਰ ਰਹੇ ਹਾਂ ਛੇਤੀ ਹੀ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪਾਣੀ ਬਚਾਓ ਮੁਹਿੰਮ ਆਪਣੇ ਘਰਾਂ, ਆਂਢ -ਗੁਆਂਢ ਅਤੇ ਆਸੇ -ਪਾਸੇ ਤੋਂ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਅਤੇ ਜੀਵ-ਜੰਤੂਆਂ ਦੇ ਜੀਵਨ ਨੂੰ ਸੁਰੱਖਿਅਤ ਕੀਤਾ ਜਾ ਸਕੇ। ਇਸੇ ਦੌਰਾਨ ਡਾ. ਕੁਲਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਛੋਟੇ -ਛੋਟੇ ਉਪਰਾਲਿਆਂ ਰਾਹੀਂ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਾ. ਅਵਿਨਾਸ਼ ਕੁਮਾਰ, ਡਾ. ਰਾਵਿੰਦਰ ਸਿੰਘ, ਪ੍ਰੋ. ਅੰਬੇਸ਼ ਭਾਰਦਵਾਜ ਬੱਪੀਆਣਾ, ਪ੍ਰੋ. ਅਮਨਦੀਪ ਬਠਿੰਡਾ ਅਤੇ ਪ੍ਰੋਫੈਸਰ ਜੋਤੀ ਵੀ ਹਾਜ਼ਰ ਸਨ।