ਪੱਤਰ ਪ੍ਰੇਰਕ
ਭਗਤਾ ਭਾਈ, 28 ਦਸੰਬਰ
ਡੇਰਾ ਸ੍ਰੀ ਰਾਮ ਟਿੱਲਾ ਮਲੂਕਾ ਵਿਖੇ ਬਾਬਾ ਹਰਨਾਮ ਸਿੰਘ ਰੂਮੀ ਵਾਲਿਆਂ ਦੀ 94ਵੀਂ ਤੇ ਬਾਵਾ ਬਲਵਿੰਦਰ ਸਿੰਘ ਦੀ 10ਵੀਂ ਬਰਸੀ ਡੇਰੇ ਦੇ ਮੁੱਖ ਸੇਵਾਦਾਰ ਬਾਵਾ ਯਸ਼ਪ੍ਰੀਤ ਸਿੰਘ ਦੀ ਅਗਵਾਈ ‘ਚ ਮਨਾਈ ਗਈ। ਬਰਸੀ ਸਮਾਗਮ ‘ਚ ਪੰਜਾਬ ਤੋਂ ਇਲਾਵਾ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੇ 151 ਅਖੰਡ ਪਾਠਾਂ ਦੇ ਭੋਗ ਪਾਏ ਗਏ। ਭਾਈ ਰਣਜੀਤ ਸਿੰਘ ਕੋਠਾਗੁਰੂ ਸਮੇਤ ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ। ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਨੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਰਤਇੰਦਰ ਸਿੰਘ ਚਹਿਲ, ਸੇਵਾਮੁਕਤ ਸੈਸ਼ਨ ਜੱਜ ਪਰਮਜੀਤ ਸਿੰਘ ਅੱਤਰੀ ਤੇ ਇੰਦਰਜੀਤ ਸਿੰਘ ਨਿੱਕੂ ਚਹਿਲ ਆਦਿ ਹਾਜ਼ਰ ਸਨ।