ਪੱਤਰ ਪ੍ਰੇਰਕ
ਭੀਖੀ, 3 ਅਗਸਤ
ਪਿੰਡ ਸਰਕਾਰੀ ਸੈਕੰਡਰੀ ਸਕੂਲ ਗਰਲਜ਼ ਫਫੜੇ ਭਾਈਕੇ ਵਿਖੇ ਸਕੂਲੀ ਵਿਦਿਆਰਥਣਾਂ ਨੂੰ ਸਮਾਜਿਕ ਕੁਰੀਤੀਆਂ ਪ੍ਰਤੀ ਜਾਗਰੂਕ ਕਰਨ ਲਈ ਸਮਾਗਮ ਕਰਵਾਇਆ ਗਿਆ,ਜਿਸ ਵਿੱਚ ਨਵਨੀਤ ਕੌਰ ਡੀਐਸਪੀ ਸਬ ਡਵੀਜ਼ਨ ਮਾਨਸਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥਣਾਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕਰਦਿਆਂ ਸਮਾਜਿਕ ਕੁਰੀਤੀਆਂ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਅਯੋਕੇ ਯੁੱਗ ਵਿੱਚ ਲੜਕੀਆਂ ਬਹੁਤ ਤਰੱਕੀ ਕਰ ਰਹੀਆਂ ਹਨ, ਹਰ ਖੇਤਰ ਖੇਡਾਂ, ਨੌਕਰੀਆਂ ਅਹਿਮ ਰੋਲ ਅਦਾ ਕਰ ਰਹੀਆਂ ਹਨ।