ਏਟਕ ਦਾ ਸ਼ਤਾਬਦੀ ਸਮਾਗਮ ਜਥੇਬੰਦੀ ਦੇ ਬਾਨੀ ਪ੍ਰਧਾਨ ਲਾਲਾ ਲਾਜਪਤ ਰਾਏ ਦੇ ਜੱਦੀ ਪਿੰਡ ਢੁੱਡੀਕੇ ’ਚ ਮਨਾਇਆ

ਏਟਕ ਦਾ ਸ਼ਤਾਬਦੀ ਸਮਾਗਮ ਜਥੇਬੰਦੀ ਦੇ ਬਾਨੀ ਪ੍ਰਧਾਨ ਲਾਲਾ ਲਾਜਪਤ ਰਾਏ ਦੇ ਜੱਦੀ ਪਿੰਡ ਢੁੱਡੀਕੇ ’ਚ ਮਨਾਇਆ

ਗੁਰਪ੍ਰੀਤ ਦੌਧਰ

ਅਜੀਤਵਾਲ, 31 ਅਕਤੂਬਰ

ਦੇਸ਼ ਦੀ ਪ੍ਰਥਮ ਟਰੇਡ ਯੂਨੀਅਨ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦਾ ਸ਼ਤਾਬਦੀ ਸਮਾਗਮ ਏਟਕ ਦੇ ਬਾਨੀ ਪ੍ਰਧਾਨ ਲਾਲਾ ਲਾਜਪਤ ਰਾਏ ਦੇ ਜੱਦੀ ਪਿੰਡ ਢੁੱਡੀਕੇ ਵਿਖੇ ਕਰਵਾਇਆ ਗਿਆ। ਇਸ ਸਮੇਂ ਸਮਾਗਮ ਵਿੱਚ ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਵਲੋਂ ਝੰਡਾ ਲਹਿਰਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਵੱਖ ਵੱਖ ਮਹਿਕਮਿਆਂ ਤੇ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ। ਭਗਤ ਯਾਦਗਾਰ ਹਾਲ ਜਲੰਧਰ ਦੇ ਟਰੱਸਟੀ ਸਰਦਾਰ ਅਮਰਜੀਤ ਸਿੰਘ ਢੁੱਡੀਕੇ ਨੇ ਸਭਨਾਂ ਨੂੰ ਜੀ ਆਇਆਂ ਆਖਿਆ। ਲਾਲਾ ਲਾਜਪਤ ਰਾਏ ਮੈਮੋਰੀਅਲ ਦੇ ਜਨਰਲ ਸਕੱਤਰ ਰਣਜੀਤ ਸਿੰਘ ਧੰਨਾ, ਰਾਜਜੰਗ ਸਿੰਘ, ਗੁਰਚਰਨ ਸਿੰਘ,ਕੇਵਲ ਸਿੰਘ ਖ਼ਜ਼ਾਨਚੀ ਵੱਲੋਂ ਸੂਬਾ ਲੀਡਰਸ਼ਿਪ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਦੇਸ਼ ਦੇ ਸਨਅਤੀ, ਪੈਦਾਵਾਰੀ ਅਤੇ ਸੇਵਾਵਾਂ ਦੇ ਖੇਤਰ ਵਿੱਚ ਮਜ਼ਦੂਰ ਜਮਾਤ ਲਈ ਲੜਨ ਵਾਲੀ ਜਥੇਬੰਦੀ ਏਟਕ ਦਾ ਇਤਿਹਾਸ ਸੰਘਰਸ਼ਾਂ ਅਤੇ ਪ੍ਰਾਪਤੀਆਂ ਨਾਲ ਲਬਰੇਜ਼ ਹੈ। ਮੌਜੂਦਾ ਸੂਬਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਮਜ਼ਦੂਰ ਵਰਗ ਉਪਰ ਤਿੱਖੇ ਹਮਲੇ ਕਰ ਰਹੀ ਹੈ। ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਕਾਮਰੇਡ ਜਗਦੀਸ਼ ਸਿੰਘ ਚਾਹਲ ਅਤੇ ਸੀਪੀਆਈ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਨੇ ਦੁਨੀਆਂ ਭਰ ਵਿਚ ਸਾਬਿਤ ਕਰ ਦਿੱਤਾ ਕਿ ਪ੍ਰਾਈਵੇਟ ਖੇਤਰ ਲੋਕਾਂ ਦੀ ਅੰਨ੍ਹੀ ਲੁੱਟ ਕਰਦਾ ਹੈ। ਇਸ ਮੌਕੇ ਤੇ ਟਰੇਡ ਯੂਨੀਅਨ ਕੌਂਸਲ ਮੋਗਾ ਦੇ ਸਕੱਤਰ ਜਗਸੀਰ ਸਿੰਘ ਖੋਸਾ, ਏਆਈਐਸਐਫ ਦੇ ਕੌਮੀ ਜਨਰਲ ਸਕੱਤਰ ਵਿੱਕੀ ਮਹੇਸਰੀ ਕੌਮੀ ਗਰਲਜ਼ ਕੰਨਵੀਨਰ ਕਰਮਵੀਰ ਕੌਰ ਬੱਧਨੀ, ਪੰਜਾਬ ਗੋਰਮੈਂਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਸਾਥੀ ਬਚਿੱਤਰ ਸਿੰਘ ਧੋਥੜ, ਗੁਰਜੰਟ ਕੋਕਰੀ, ਬਿਜਲੀ ਬੋਰਡ ਤੋਂ ਗੁਰਮੇਲ ਸਿੰਘ ਨਾਹਰ, ਗੁਰਮੀਤ ਸਿੰਘ , ਮਾ ਸੁਰਜੀਤ ਦੌਧਰ, ਦਰਸ਼ਨ ਲਾਲ ਸ਼ਰਮਾ, ਚਮਕੌਰ ਦੌਧਰ, ਐਸਪੀ ਸਿੰਘ ਮੁੱਲਾਂਪੁਰ, ਜਗਵਿੰਦਰ ਕਾਕਾ,ਬਲਜੀਤ ਤਖਾਣਵੱਧ ,ਵਰਕਰਾ ਦੇ ਆਗੂ ਬੀਬੀ ਗੁਰਚਰਨ ਕੌਰ, ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸਰੀ, ਕਲਾਸ ਫੋਰ ਦੇ ਚਮਨ ਲਾਲ ਸੰਘੇੜੀਆ, ਪ੍ਰਕਾਸ਼ ਚੰਦ, ਪੈਨਸ਼ਨਰਜ਼ ਯੂਨੀਅਨ ਦੇ ਚਮਕੌਰ ਡਗਰੂ, ਨਰੇਗਾ ਯੂਨੀਅਨ ਤੋਂ ਮਹਿੰਦਰ ਸਿੰਘ ਧੂੜਕੋਟ, ਪੰਜਾਬ ਇਸਤਰੀ ਸਭਾ ਤੋਂ ਬੀਬੀ ਸਰਬਜੀਤ ਕੌਰ ਖੋਸਾ, ਰਿਕਸ਼ਾ ਯੂਨੀਅਨ ਤੋਂ ਜਸਪਾਲ ਘਾਰੂ, ਭਾਰਤੀ ਕਮਿਊਨਿਸਟ ਪਾਰਟੀ ਦੇ ਬਲਾਕ ਸਕੱਤਰ ਸਸਬਰਾਜ ਸਿੰਘ ਢੁੱਡੀਕੇ ਹਾਜ਼ਰ ਸਨ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All