ਤਲਵੰਡੀ ਭਾਈ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਮਲ ਵਾਲਾ ਵਿੱਚ ਦਿਨ ਵੀਰਵਾਰ ਨੂੰ ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਮੇਲਾ ਕਰਵਾਇਆ ਗਿਆ। ਸਕੂਲ ਪ੍ਰਿੰਸੀਪਲ ਸੰਜੀਵ ਟੰਡਨ ਦੀ ਯੋਗ ਅਗਵਾਈ ਹੇਠ ਐੱਸਐੱਸ ਮਾਸਟਰ ਜਗਬੀਰ ਸਿੰਘ, ਅੰਗਰੇਜ਼ੀ ਸੰਦੀਪ ਕੌਰ, ਜਸਜੀਤ ਕੌਰ ਅਤੇ ਨਵਜੋਤ ਕੌਰ ਨੇ ਬੱਚਿਆਂ ਨੂੰ ਵਿਸ਼ੇ ਨਾਲ ਸਬੰਧਤ ਵੱਖ-ਵੱਖ ਮਾਡਲ ਚਾਰਟ ਤਿਆਰ ਕਰਵਾਏ। ਇਸ ਤੋਂ ਇਲਾਵਾ ਬੱਚਿਆਂ ਵੱਲੋਂ ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਨਾਲ ਸਬੰਧਤ ਕਵਿਤਾ ਉਚਾਰਨ, ਕਹਾਣੀ ਸੁਣਾਉਣਾ ਆਦਿ ਗਤੀਵਿਧੀਆਂ ਵੀ ਕੀਤੀਆਂ ਗਈਆਂ। ਪ੍ਰਿੰ. ਸੰਜੀਵ ਟੰਡਨ ਨੇ ਬੱਚਿਆਂ ਦਾ ਹੌਸਲਾ ਵਧਾਇਆ। ਇਸ ਮੌਕੇ ਸ੍ਰੀ ਦੀਪਕ ਕੁਮਾਰ ਬੀਐੱਮ ਬਲਾਕ ਮੱਲਾਂਵਾਲਾ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਬੱਚਿਆਂ ਦੁਆਰਾ ਬਣਾਏ ਚਾਰਟ ਤੇ ਮਾਡਲ ਦੇਖ ਕੇ ਪ੍ਰਭਾਵਿਤ ਹੋਏ। -ਪੱਤਰ ਪ੍ਰੇਰਕ