ਪੱਤਰ ਪੇ੍ਰਕ
ਤਪਾ ਮੰਡੀ, 18 ਫਰਵਰੀ
ਨਗਰ ਕੌਂਸਲ ਤਪਾ ਦੀਆਂ ਚੋਣਾਂ ਵਿਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ 3 ਸੀਟਾਂ ਜਿੱਤ ਕੇ ਸਬਰ ਕਰਨਾ ਪਿਆ ਉਥੇ ਹੀ ਅਕਾਲੀ ਦਲ ਦੀ ਰਹਿੰਦੀ ਖੂੰਹਦੀ ਇੱਜ਼ਤ ਨੂੰ ਬਚਾਉਣ ਵਿਚ ਇੱਕ ਪਤੀ-ਪਤਨੀ ਜੋੜਾ ਕਾਮਯਾਬ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਤਰਲੋਚਨ ਬਾਂਸਲ ਅਤੇ ਸੁਨੀਤਾ ਬਾਂਸਲ ਨੇ ਜਨਰਲ ਵਾਰਡ ਨੰਬਰ 7 ਅਤੇ 8 ਤੋਂ ਵਿਰੋਧੀ ਉਮੀਦਵਾਰਾਂ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਇਹ ਦੋਵੇਂ ਜੇਤੂ ਉਮੀਦਵਾਰ ਪਹਿਲਾਂ ਵੀ ਨਗਰ ਕੌਂਸਲ ਤਪਾ ਦੇ ਕੌਂਸਲਰ ਰਹਿ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਤੀਜੀ ਸੀਟ ਰਿਜ਼ਰਵ ਵਾਰਡ ਨੰਬਰ 2 ਤੋਂ ਉਮੀਦਵਾਰ ਵਿਨੋਦ ਕੁਮਾਰ ਕਾਲਾ ਨੇ ਜਿੱਤੀ ਹੈ।