ਭਗਤਾ ਭਾਈ: ਪੰਜਾਬ ਦੇ ਲੋਕਾਂ ਕੋਲ ਆਪਣੇ ਬੱਚਿਆਂ ਤੇ ਸੂਬੇ ਦੀ ਕਿਸਮਤ ਬਦਲਣ, ਸਿੱਖਿਆ ਤੇ ਸਿਹਤ ਵਿਵਸਥਾ ਨੂੰ ਠੀਕ ਕਰਨ, ਮਾਫ਼ੀਆ ਤੇ ਭ੍ਰਿਸ਼ਟਾਚਾਰੀ ਰਾਜ ਦਾ ਖ਼ਾਤਮਾ ਕਰਨ ਤੇ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਦਾ ਸੁਨਹਿਰੀ ਮੌਕਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਕਸਬਾ ਭਗਤਾ ਭਾਈ, ਦਿਆਲਪੁਰਾ ਮਿਰਜਾ, ਰਾਮੂਵਾਲਾ ਤੇ ਨਿਉਰ ਵਿਖੇ ਆਪਣੀਆਂ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਸੱਤਾ ਪਰਿਵਰਤਨ ਦੀ ਵੱਡੀ ਲਹਿਰ ਚੱਲ ਰਹੀ ਹੈ।-ਪੱਤਰ ਪ੍ਰੇਰਕ