ਖੇਤਰੀ ਪ੍ਰਤੀਨਿਧ
ਬਰਨਾਲਾ, 20 ਜੂਨ
ਇਥੇ ਤਰਕਸ਼ੀਲ ਭਵਨ ਵਿੱਚ ਬਿਜਲੀ ਕਾਮਿਆਂ ਦੀ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸ਼ਹਿਰੀ ਤੇ ਦਿਹਾਤੀ ਮੰਡਲਾਂ ਦਾ ਚੋਣ ਇਜਲਾਸ ਹੋਇਆ। ਆਗੂਆਂ ਨੇ ਸਥਾਨਕ ਪੱਧਰ ਤੋਂ ਲੈ ਕੇ ਪਾਵਰਕੌਮ ਦੀ ਮੈਨੇਜਮੈਂਟ ਖਿਲਾਫ਼ ਲੜੇ ਸੰਘਰਸ਼ਾਂ ਸਮੇਤ ਮੌਜੂਦਾ ਚੁਣੌਤੀਆਂ ਸਬੰਧੀ ਚਰਚਾ ਵੀ ਕੀਤੀ। ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਪਟਿਆਲਾ ਸਰਕਲ ਦੇ ਟਰਮੀਨੇਟ ਕੀਤੇ ਆਗੂਆਂ ਦਾ ਮੁੱਦਾ ਵੀ ਚਰਚਾ ਅਧੀਨ ਆਇਆ। ਸਰਬਸੰਮਤੀ ਨਾਲ ਹੋਈ ਚੋਣ ਵਿੱਚ ਦਿਹਾਤੀ ਮੰਡਲ ਲਈ ਪ੍ਰਧਾਨ ਇੰਜਨੀਅਰ ਹਾਕਮ ਸਿੰਘ ਨੂਰ, ਸਕੱਤਰ ਕੁਲਵਿੰਦਰ ਸਿੰਘ ਠੀਕਰੀਵਾਲਾ, ਮੀਤ ਪਧਾਨ ਬਲੌਰ ਸਿੰਘ ਭਦੌੜ, ਸਹਾਇਕ ਸਕੱਤਰ ਜਗਤਾਰ ਸਿੰਘ ਅਤੇ ਮਲਕੀਤ ਸਿੰਘ ਕੈਰੇ ਨੂੰ ਖਜ਼ਾਨਚੀ ਅਤੇ ਸ਼ਹਿਰੀ ਮੰਡਲ ਦੇ ਪ੍ਰਧਾਨ ਇੰਜਨੀਅਰ ਰੁਲਦੂ ਸਿੰਘ, ਸਕੱਤਰ ਪਰਗਟ ਸਿੰਘ ਕੋਟਦੁੱਨਾ, ਮੀਤ ਪਧਾਨ ਇੰਜਨੀਅਰ ਭੋਲਾ ਸਿੰਘ, ਸਹਾਇਕ ਸਕੱਤਰ ਮਨਦੀਪ ਸਿੰਘ ਕੁਰੜ, ਖਜ਼ਾਨਚੀ ਵਜੋਂ ਇੰਜਨੀਅਰ ਕੁਲਵੀਰ ਸਿੰਘ ਔਲਖ ਚੁਣੇ ਗਏ।