ਖੇਤਰੀ ਪ੍ਰਤੀਨਿਧ
ਬਰਨਾਲਾ, 31 ਅਕਤੂਬਰ
ਅੰਧ ਵਿਸ਼ਵਾਸ ਦੇ ਖਾਤਮੇ ਦੇ ਮੰਤਵ ਨਾਲ ਦੇਸ਼ ਭਰ ’ਚ ਸਰਗਰਮ 80 ਤੋਂ ਵੱਧ ਜਥੇਬੰਦੀਆਂ ਦੀ ਸਾਂਝੀ ਰਾਸ਼ਟਰੀ ਸੰਸਥਾ ਫੈਡਰੇਸ਼ਨ ਆਫ਼ ਇੰਡੀਅਨ ਰੈਸ਼ਨਲਿਸਟ ਐਸੋਸੀਏਸ਼ਨਜ (ਫੀਰਾ) ਦੀ ਇੱਥੇ ਕਾਨਫ਼ਰੰਸ ਮੌਕੇ ਨਵੀਂ ਕੌਮੀ ਕਾਰਜਕਾਰਨੀ ਕਮੇਟੀ ਦੀ ਚੋਣ ਹੋਈ। ਇਸ ਮੌਕੇ ਸਰਬਸੰਮਤੀ ਨਾਲ ਪ੍ਰਧਾਨ ਡਾ.ਨਰੇਂਦਰ ਨਾਇਕ (ਦਕਸ਼ਿਨ ਕੰਨੜ ਰੈਸ਼ਨਲਿਸਟ ਐਸੋਸੀਏਸ਼ਨ ਕਰਨਾਟਕਾ), ਜਨਰਲ ਸੈਕਟਰੀ ਡਾ.ਸੁਦੇਸ਼ ਭਾਸਕਰ ਘੋੜੇਰਾਓ (ਮਹਾਰਾਸ਼ਟਰ ਅੰਧ ਸ਼ਰਧਾ ਨਿਰਮੂਲਨ ਸਮਿਤੀ) ਤੇ ਖਜ਼ਾਨਚੀ ਹਰਚੰਦ ਸਿੰਘ ਭਿੰਡਰ (ਤਰਕਸ਼ੀਲ ਸੁਸਾਇਟੀ ਪੰਜਾਬ) ਮੁੜ ਚੁਣੇ ਗਏ ਜਦੋਂਕਿ ਜਦੋਂਕਿ ਇੰਜ. ਤਜੇਸ਼ਵਰ ਰਾਓ (ਉੜੀਸਾ), ਚੇਲੀਮੇਲਾ ਰਾਜੇਸ਼ਵਰ, ਤਾਮਿਲ ਸੇਲਵਨ, ਇਰੰਗਲ ਕ੍ਰਿਸ਼ਨਨ, ਹਰੀਸ਼ ਦੇਸ਼ਮੁਖ਼ ਤੇ ਜਸਵੰਤ ਮੁਹਾਲ ੀ(ਪੰਜਾਬ) ਮੀਤ ਪ੍ਰਧਾਨ ਬਣੇ। ਇਨ੍ਹਾਂ ਤੋਂ ਇਲਾਵਾ ਸੈਕਟਰੀ ਵਜੋਂ ਧਨੇਸ਼ਵਰ ਸਾਹੂ(ਉੜੀਸਾ) ਸੰਬਾਸ਼ਿਵਾ ਰਾਓ (ਹੈਦਰਾਬਾਦ,ਆਂਧਰਾ ਪ੍ਰਦੇਸ਼), ਲਾਲ ਸਲਾਮ.ਏ (ਕੇਰਲਾ),ਬੁੱਧਾ ਮੁਸੱਲੀ ਨਾਇਡੂ (ਤੇਲੰਗਾਨਾ), ਵੀ.ਮੋਹਨ (ਤਾਮਿਲਨਾਡੂ), ਮਨੋਜ ਬੈਂਸੋਡ (ਮਹਾਂਰਾਸ਼ਟਰ) ਚੁਣੇ ਗਏ। ਇਸ ਕੌਮੀ ਕਮੇਟੀ ਦਾ ਕਾਰਜਕਾਲ ਦੋ ਸਾਲ ਦਾ ਹੋਵੇਗਾ।