ਜਸਵੰਤ ਜੱਸ
ਫਰੀਦਕੋਟ, 10 ਜੁਲਾਈ
ਟੈਕਨੀਕਲ ਸਰਵਿਸ ਯੂਨੀਅਨ ਸਰਕਲ ਫਰੀਦਕੋਟ ਦਾ ਡੈਲੀਗੇਟ ਇਜਲਾਸ ਹਰਜਿੰਦਰ ਸਿੰਘ ਦੁਧਾਲਾ ਜਨਰਲ ਸਕੱਤਰ ਅਤੇ ਪ੍ਰੀਤਮ ਸਿੰਘ ਪਿੰਡੀ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ’ਚ ਹੋਇਆ। ਇਜਲਾਸ ਦੇ ਸ਼ੁਰੂ ਵਿੱਚ ਹਰਪ੍ਰੀਤ ਸਿੰਘ ਸਰਕਲ ਸਕੱਤਰ ਫਰੀਦਕੋਟ ਨੇ ਪਿਛਲੇ ਦੋ ਸਾਲਾਂ ਦੀ ਕੰਮਕਾਜੀ ਰਿਪੋਰਟ ਪੇਸ਼ ਕੀਤੀ ਅਤੇ ਵਿੱਤੀ ਰਿਪੋਰਟ ਗੁਰਿੰਦਰ ਸਿੰਘ ਖਜ਼ਾਨਚੀ ਨੇ ਪੇਸ਼ ਕੀਤੀ। ਸਕੱਤਰ ਅਤੇ ਖਜ਼ਾਨਚੀ ਦੀ ਰਿਪੋਰਟ ਹਾਊਸ ਵੱਲੋਂ ਸਰਬਸੰਮਤੀ ਨਾਲ ਪਾਸ ਹੋਣ ਤੋਂ ਬਾਅਦ ਸਾਥੀ ਗੱਬਰ ਸਿੰਘ ਸਰਕਲ ਪ੍ਰਧਾਨ ਨੇ ਕਮੇਟੀ ਭੰਗ ਕਰਨ ਉਪਰੰਤ ਸਟੇਜ ਦੀ ਕਾਰਵਾਈ ਸਟੇਟ ਕਮੇਟੀ ਦੇ ਆਗੂ ਸਾਥੀਆਂ ਨੂੰ ਸੌਂਪ ਦਿੱਤੀ। ਇਸ ਉਪਰੰਤ ਗੱਬਰ ਸਿੰਘ ਨੂੰ ਫਰੀਦਕੋਟ ਸਰਕਲ ਕਮੇਟੀ ਦਾ ਪ੍ਰਧਾਨ, ਜਸਪਾਲ ਸਿੰਘ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਸਕੱਤਰ, ਕੇਸਰ ਸਿੰਘ ਸਹਾਇਕ ਸਕੱਤਰ ਅਤੇ ਕੁਲਵੰਤ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ। ਹਾਊਸ ਨੂੰ ਨਵੀਂ ਚੁਣੀ ਗਈ ਕਮੇਟੀ ਦੇ ਸਾਰੇ ਆਗੂ ਸਾਥੀਆਂ ਨੇ ਆਪਣੀ ਜ਼ੁੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਦਾ ਵਿਸ਼ਵਾਸ ਦੁਆਇਆ। ਚੋਣ ਇਜਲਾਸ ਵਿੱਚ ਸਾਥੀ ਜਗਤਾਰ ਸਿੰਘ, ਸੁਖਮੰਦਰ ਸਿੰਘ, ਗੁਰਮੀਤ ਸਿੰਘ ਹਾਜ਼ਰ ਸਨ।