ਮਹਿਲ ਕਲਾਂ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੱਲੋਂ ਪਿੰਡ ਚੁਹਾਣਕੇ ਖੁਰਦ ਅਤੇ ਮਾਂਗੇਵਾਲ ਵਿੱਚ ਇਕਾਈਆਂ ਦੀ ਚੋਣ ਕੀਤੀ ਗਈ। ਪਿੰਡ ਚੁਹਾਣਕੇ ਖੁਰਦ ਵਿੱਚ ਕੀਤੀ ਚੋਣ ’ਚ ਕੁਲਦੀਪ ਸਿੰਘ ਨੂੰ ਪ੍ਰਧਾਨ, ਜਗਵੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਬੰਸ ਸਿੰਘ ਮੁੱਖ ਸਲਾਹਕਾਰ, ਮੋਹਣ ਸਿੰਘ ਖਜ਼ਾਨਚੀ, ਸੁਖਜਿੰਦਰ ਸਿੰਘ ਪ੍ਰੈੱਸ ਸਕੱਤਰ ਅਤੇ ਮੁਕੰਦ ਸਿੰਘ ਤੇ ਲਖਵੀਰ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ। ਇਸ ਤਰ੍ਹਾਂ ਹੀ ਪਿੰਡ ਮਾਂਗੇਵਾਲ ਵਿੱਚ ਸੁਰਿੰਦਰ ਸਿੰਘ ਨੂੰ ਪ੍ਰਧਾਨ, ਰਣਜੀਤ ਸਿੰਘ ਨੂੰ ਮੀਤ ਪ੍ਰਧਾਨ, ਪ੍ਰਿਤਪਾਲ ਸਿੰਘ ਨੂੰ ਜਨਰਲ ਸਕੱਤਰ ਕੁਲਵਿੰਦਰ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ।