ਪੱਤਰ ਪ੍ਰੇਰਕ
ਬੋਹਾ, 10 ਜੁਲਾਈ
ਖੇਤਰ ਦੇ ਪਿੰਡ ਆਲਮਪੁਰ ਮੰਦਰਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਪਲੇਠਾ ਮੈਗਜ਼ੀਨ ‘ਸਾਡਾ ਆਲਮ’ ਪੰਜਾਬ ਬੋਰਡ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਰਿਲੀਜ਼ ਕੀਤਾ। ਸਕੂਲ ਪ੍ਰਿੰ. ਡਾ. ਬੂਟਾ ਸਿੰਘ ਸੇਖੋਂ ਦੀ ਅਗਵਾਈ ’ਚ ਤਿਆਰ ਕੀਤੇ ਇਸ ਮੈਗਜ਼ੀਨ ਨੂੰ ਸਾਬਕਾ ਅਧਿਆਪਕ ਆਗੂ ਮਾ. ਗੁਰਬਚਨ ਸਿੰਘ ਮੰਦਰਾਂ ਪ੍ਰਧਾਨ ਟੀਚਰਜ਼ ਹੋਮ ਬਠਿੰਡਾ ਵੱਲੋਂ ਸਪਾਂਸਰ ਕੀਤਾ ਗਿਆ ਹੈ। ਸ੍ਰੀ ਕ੍ਰਿਸ਼ਨ ਕੁਮਾਰ ਨੇ ਉਕਤ ਰੰਗਦਾਰ ਮੈਗਜ਼ੀਨ ਦੀ ਪੇਸ਼ਕਾਰੀ ਤੇ ਸਮੱਗਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਸਕੂਲ ਪ੍ਰਿੰ. ਡਾ. ਬੂਟਾ ਸਿੰਘ ਸੇਖੋਂ ਤੇ ਸਟਾਫ ਨੂੰ ਇਸ ਉੱਦਮ ਲਈ ਮੁਬਾਰਕਬਾਦ ਦਿੱਤੀ।