ਮੋਗਾ: ਇਥੇ ਤਾਇਨਾਤ ਡੀਐੱਸਪੀ (ਆਈ) ਜੰਗਜੀਤ ਸਿੰਘ ਰੰਧਾਵਾਂ ਨੂੰ ਵਿਲੱਖਣ ਸੇਵਾਵਾਂ ਲਈ ਆਜ਼ਾਦੀ ਦਿਹਾੜੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੀਫ਼ ਮਨਿਸਟਰਜ਼ ਮੈਡਲ ਫ਼ਾਰ ਆਊਟ ਸਟੈਡਿੰਗ ਡਿਵੋਸ਼ਨ ਟੂ ਡਿਊਟੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਡੀਐੱਸਪੀ ਜੰਗਜੀਤ ਸਿੰਘ ਰੰਧਾਵਾ ਇਥੇ ਪਹਿਲਾਂ ਬਤੌਰ ਕਈ ਥਾਣਿਆਂ ਦੇ ਮੁਖੀ ਰਹਿ ਚੁੱਕੇ ਹਨ ਅਤੇ ਡਿਊਟੀ ਪ੍ਰਤੀ ਸਮਰਪਿਤ ਭਾਵਨਾ ਨਾਲ ਉਨ੍ਹਾਂ ਸੂਬੇ ’ਚ ਹਿੰਦੂ ਆਗੂਆਂ ਦੀ ਮਿਥਕੇ ਕੀਤੀਆਂ ਗਈਆਂ ਹਤਿਆਵਾਂ ਅਤੇ ਹੁਣ ਸਾਲ 2021 ਵਿੱਚ ਇਥੇ ਫ਼ਿਰੌਤੀ ਲਈ ਕੀਤੀਆਂ ਗਈਆਂ ਹਤਿਆਵਾਂ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਨ ਆਦਿ ਵਿੱਚ ਸਫ਼ਲਤਾ ਹਾਸਲ ਕੀਤੀ। -ਨਿੱਜੀ ਪੱਤਰ ਪ੍ਰੇਰਕ