ਮਲੋਟ: ਇੱਥੇ ਮਲੋਟ ਦੇ ਮਿਮਿਟ ਕਾਲਜ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੁੰਦਿਆਂ ਹੀ ਰੁਝਾਨ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਉਣੇ ਸ਼ੁਰੂ ਹੋਏ ਤਾਂ ਕੁੱਝ ਸਮਾਂ ਬਾਅਦ ਹੋਰਨਾਂ ਪਾਰਟੀਆਂ ਦੇ ਕੁੱਝ ਆਗੂ ਗਿਣਤੀ ਵਿੱਚੇ ਹੀ ਛੱਡ ਕੇ ਚਲੇ ਗਏ। ਮਲੋਟ ਵਿਧਾਨ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਡਾਕਟਰ ਬਲਜੀਤ ਕੌਰ ਜੇਤੂ ਰਹੇ। ਅਕਾਲੀ ਦਲ ਦੇ ਉਮੀਦਵਾਰ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੂੰ 37109, ਕਾਂਗਰਸ ਦੀ ਉਮੀਦਵਾਰ ਰੁਪਿੰਦਰ ਕੋਰ ਰੂਬੀ ਨੂੰ 17652 ਵੋਟਾਂ ਮਿਲੀਆਂ। ਸਭ ਤੋਂ ਵੱਧ 77330 ਵੋਟਾਂ ‘ਆਪ’ ਦੀ ਉਮੀਦਵਾਰ ਡਾ. ਬਲਜੀਤ ਕੌਰ ਨੇ ਹਾਸਲ ਕੀਤੀਆਂ। ਇਸ ਉਪਰੰਤ ‘ਆਪ’ ਆਗੂਆਂ ਤੇ ਵਰਕਰਾਂ ਨੇ ਸ਼ਹਿਰ ਵਿੱਚ ਜੇਤੂ ਯਾਤਰਾ ਕੱਢੀ ਗਈ। -ਪੱਤਰ ਪ੍ਰੇਰਕ