ਜਸਵੰਤ ਜੱਸ
ਫਰੀਦਕੋਟ, 23 ਅਪਰੈਲ
ਫਰੀਦਕੋਟ ਰਾਖਵੇਂ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦਾ ਚੋਣ ਪ੍ਰਚਾਰ, ਰੋਡ ਸ਼ੋਅ, ਰੈਲੀਆਂ ਅਤੇ ਮੀਟਿੰਗਾਂ ਤੋਂ ਬਾਅਦ ਡੋਰ-ਟੂ-ਡੋਰ ਸ਼ੁਰੂ ਹੋ ਗਿਆ ਹੈ। ਫਰੀਦਕੋਟ ਲੋਕ ਸਭਾ ਹਲਕੇ ਵਿੱਚ ਕਰਮਜੀਤ ਅਨਮੋਲ ਨੂੰ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਉਮੀਦਵਾਰ ਐਲਾਨਿਆ ਸੀ ਜਦੋਂ ਕਿ ਕਾਂਗਰਸ ਪਾਰਟੀ ਨੇ ਅਮਰਜੀਤ ਕੌਰ ਸਾਹੋਕੋ ਨੂੰ ਸਭ ਤੋਂ ਮਗਰੋਂ ਆਪਣਾ ਉਮੀਦਵਾਰ ਐਲਾਨਿਆ ਹੈ। ਬੇਅੰਤ ਕੌਰ ਸੇਖੋਂ ਨੇ ਦੱਸਿਆ ਕਿ ਕਰਮਜੀਤ ਅਨਮੋਲ ਚੋਣ ਪ੍ਰਚਾਰ ਦੇ ਪਹਿਲੇ ਦੋ ਪੜਾਅ ਮੁਕੰਮਲ ਕਰ ਚੁੱਕਾ ਹੈ ਅਤੇ ਹੁਣ ਪਾਰਟੀ ਵਰਕਰ ਅਤੇ ਆਗੂ ਘਰ-ਘਰ ਜਾ ਕੇ ਵੋਟਰਾਂ ਨੂੰ ਆਪ ਦੇ ਵਿਕਾਸ ਕਾਰਜਾਂ ਅਤੇ ਕੰਮਾਂ ਬਾਰੇ ਜਾਣਕਾਰੀ ਦੇ ਰਹੇ ਹਨ। ਵਿਧਾਇਕ ਗੁਰਸਿੱਖ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਗਲੇ ਦਿਨਾਂ ਵਿੱਚ ਫਰੀਦਕੋਟ ਲੋਕ ਸਭਾ ਹਲਕੇ ਅੰਦਰ ਚਾਰ ਵੱਡੀਆਂ ਚੋਣ ਰੈਲੀਆਂ ਕਰਨਗੇ। ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਕਿਸਾਨ ਚੋਣ ਪ੍ਰਚਾਰ ਨਹੀਂ ਕਰਨ ਦੇ ਰਹੇ। ਜਦੋਂ ਕਿ ਕਾਂਗਰਸ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਕੋਲ ਚੋਣ ਪ੍ਰਚਾਰ ਲਈ ਸਮਾਂ ਕਾਫੀ ਘੱਟ ਰਹਿ ਗਿਆ ਹੈ।