ਸਮਾਲਸਰ: ਇੱਥੇ ਸਮਾਲਸਰ ਸਮਾਜ ਸੇਵਾ ਸੰਮਤੀ ਵੱਲੋਂ ਅੱਜ 25ਵਾਂ ਖੂਨਦਾਨ ਕੈਂਪ ਲਾਇਆ ਗਿਆ। ਸਮਾਜ ਸੇਵਾ ਸੰਮਤੀ ਦੇ ਪ੍ਰਧਾਨ ਡਾਕਟਰ ਬਲਰਾਜ ਸਿੰਘ ਰਾਜੂ ਨੇ ਦੱਸਿਆ ਕਿ ਡੇਰਾ ਮੁਖੀ ਅਤੇ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕੈਂਪ ਲਾਇਆਂ ਜਾਂਦਾ ਹੈ। ਕੈਂਪ ਦਾ ਉਦਘਾਟਨ ਡੇਰਾ ਮੁਖੀ ਬਾਬਾ ਕੌਲਦਾਸ ਰਜਿਕ ਮੁਨੀ ਅਤੇ ਫੂਲਾ ਸਿੰਘ ਬਰਾੜ ਨੇ ਕੀਤਾ। ਇਸ ਦੌਰਾਨ ਖੂਨਦਾਨੀਆਂ ਨੇ 50 ਯੂਨਿਟ ਖੂਨਦਾਨ ਕੀਤਾ। ਇਹ ਕੈਂਪ ਬਲੱਡ ਬੈਂਕ ਕੋਟਕਪੂਰਾ ਦੇ ਡਾ. ਰਮੇਸ਼ ਗਰਗ ਦੀ ਨਿਗਰਾਨੀ ਹੇਠ ਲਾਇਆ ਗਿਆ ਹੈ। ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੁਖਚੈਨ ਸਿੰਘ ਅਤੇ ਸਮੂਹ ਡਾਕਟਰ ਹਾਜ਼ਰ ਸਨ। -ਪੱਤਰ ਪ੍ਰੇਰਕ