ਧਨੌਲਾ: ਬੀਤੇ ਦਿਨੀਂ ਭਰਾ ਦੀ ਖੁਦਕੁਸ਼ੀ ਤੋਂ ਬਾਅਦ ਅਨਾਥ ਹੋਈਆਂ 2 ਭੈਣਾਂ ਦੀ ਅਕਾਲ ਕੀ ਸੇਵਾ ਹਾਂਗਕਾਂਗ ਗਰੁੱਪ ਵੱਲੋਂ 15,000 ਰੁਪਏ ਦੀ ਰਾਸ਼ੀ ਭੇਟ ਕਰ ਮਦਦ ਕੀਤੀ ਗਈ ਹੈ। ਇਸ ਘਰ ਦੇ ਹਾਲਾਤਾਂ ਸਬੰਧੀ ਪੰਜਾਬੀ ਟ੍ਰਬਿਿਉਨ ਵੱਲੋਂ ਪ੍ਰਕਾਸ਼ਿਤ ਕੀਤੀ ਖਬਰ ਤੋਂ ਬਾਅਦ ਸਮਾਜ ਸੇਵੀ ਸੁੱਖੀ ਨੈਣੇਵਾਲੀਆ ਵੱਲੋਂ ਰੱਖੜੀ ਮੌਕੇ ਰਾਸ਼ਨ ਸਮੇਤ ਇਕੱਠੀ ਕੀਤੀ ਨਕਦ ਰਾਸ਼ੀ ਭੇਟ ਕੀਤੀ ਗਈ ਸੀ। -ਪੱਤਰ ਪ੍ਰੇਰਕ