ਜਸਵੀਰ ਸਿੰਘ ਭੁੱਲਰ
ਦੋਦਾ, 8 ਅਕਤੂਬਰ
ਇਥੇ ਕੋਟਲੀ ਅਬਲੂ ਵਿੱਚ ਬੀਤੀ ਦੇਰ ਸ਼ਾਮ ਪੁੱਤ ਨੇ ਪਿਓ ਦੇ ਸਿਰ ਉੱਤੇ ਕਥਿਤ ਤੌਰ ’ਤੇ ਇੱਟ ਮਾਰ ਮਾਰ ਕੇ ਕਤਲ ਕਰ ਦਿੱਤਾ। ਮਰਨ ਵਾਲੇ ਬਲਦੇਵ ਸਿੰਘ ਦੇ ਭਤੀਜੇ ਨੇ ਪੁਲੀਸ ਨੂੰ ਬਿਆਨ ਦਿੱਤਾ ਕਿ ਮਨਜਿੰਦਰ ਸਿੰਘ ਨੇ ਕਲੇਸ਼ ਕਰਦਿਆਂ ਆਪਣੇ ਪਿਤਾ ਨੂੰ ਮਾਰ ਮੁਕਾਇਆ ਤੇ ਫ਼ਰਾਰ ਹੋ ਗਿਆ। ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਕੋਟ ਭਾਈ ਵਿਖੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।