ਨਿੱਜੀ ਪੱਤਰ ਪੇ੍ਰਕ
ਫ਼ਿਰੋਜ਼ਪੁਰ, 26 ਅਗਸਤ
ਜੇਲ੍ਹ ਵਿੱਚ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਵਾਲੇ ਜੇਲ੍ਹ ਦੇ ਸਰਕਾਰੀ ਡਾਕਟਰ ਸ਼ਸ਼ੀ ਭੂਸ਼ਨ ਨੂੰ ਅਦਾਲਤ ਨੇ ਤਿੰਨ ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਹੈ। ਐੱਸਟੀਐੱਫ਼ ਨੇ ਡਾਕਟਰ ਸ਼ਸ਼ੀ ਭੂਸ਼ਨ ਨੂੰ ਕੱਲ੍ਹ ਗਿ੍ਰਫ਼ਤਾਰ ਕੀਤਾ ਸੀ। ਡਾ. ਸ਼ਸ਼ੀ ਭੂਸ਼ਨ ਨਵੰਬਰ 2021 ਤੋਂ ਇਸ ਜੇਲ੍ਹ ’ਚ ਬਣੇ ਸਰਕਾਰੀ ਹਸਪਤਾਲ ’ਚ ਤਾਇਨਾਤ ਸੀ। ਏਆਈਜੀ ਸੰਦੀਪ ਸ਼ਰਮਾ ਤੇ ਉਪ ਪੁਲੀਸ ਕਪਤਾਨ ਰਾਜਬੀਰ ਸਿੰਘ ਨੇ ਦੱਸਿਆ ਕਿ ਡਾ. ਸ਼ਸ਼ੀ ਭੂਸ਼ਨ ਖ਼ੁਦ ਵੀ ਨਸ਼ੇ ਕਰਨ ਦਾ ਆਦੀ ਹੈ ਤੇ ਉਸ ਵੱਲੋਂ ਜੇਲ੍ਹ ’ਚ ਬੰਦ ਅਰਸ਼ਦੀਪ ਉਰਫ਼ ਅਰਸ਼ੀ, ਗੈਂਗਸਟਰ ਸੰਨੀ ਪ੍ਰਭਾਕਰ ਤੇ ਮਾਮਾ ਨਾਂ ਦੇ ਬੰਦੀਆਂ ਰਾਹੀਂ ਜੇਲ੍ਹ ਦੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਨਸ਼ਾ ਸਪਲਾਈ ਕਰਨ ਲਈ ਇੱਕ ਰੈਕਟ ਚਲਾਇਆ ਜਾ ਰਿਹਾ ਸੀ।